DGP ਪੰਜਾਬ ਵੱਲੋਂ ਚਾਈਨੀਜ਼ ਡੋਰ ਵੇਚਣ ਵਾਲਿਆਂ ‘ਤੇ ਕੀਤਾ ਜਾਵੇਗਾ ਸਖਤ ਐਕਸ਼ਨ, ਮਾਪਿਆਂ ਨੂੰ ਕੀਤੀ ਖਾਸ ਅਪੀਲ

0
597

ਚੰਡੀਗੜ੍ਹ | ਪੰਜਾਬ ‘ਚ ਚਾਈਨੀਜ਼ ਡੋਰ ਖਰੀਦਣ-ਵੇਚਣ ‘ਤੇ ਮੁਕੰਮਲ ਪਾਬੰਦੀ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਪੰਜਾਬ ‘ਚ ਜੋ ਵੀ ਇਹ ਡੋਰ ਵੇਚੇਗਾ ਜਾਂ ਖਰੀਦੇਗਾ, ਸਖ਼ਤ ਐਕਸ਼ਨ ਹੋਵੇਗਾ। ਦੂਜੇ ਸੂਬਿਆਂ ਤੋਂ ਉਕਤ ਡੋਰ ਮੰਗਵਾ ਕੇ ਵੇਚਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੂਬੇ ‘ਚ ਚਾਈਨੀਜ਼ ਡੋਰ ਖਰੀਦਣ ਜਾਂ ਵੇਚਣ ਵਾਲੇ ਬਖ਼ਸ਼ੇ ਨਹੀਂ ਜਾਣਗੇ। ਉਨ੍ਹਾਂ ਮਾਤਾ-ਪਿਤਾ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਜਾਨਲੇਵਾ ਡੋਰ ਨਾ ਲੈ ਕੇ ਦੇਣ।