ਚੰਡੀਗੜ੍ਹ ‘ਚ ਅਜੀਬੋ-ਗਰੀਬ ਚੋਰੀ : ਕੈਸ਼ ਵੇਖ ਕੇ ਅਲਮਾਰੀ ਨਾਲ ਲੈ ਗਿਆ ਚੋਰ

0
392

ਚੰਡੀਗੜ੍ਹ | ਇਥੋਂ ਇਕ ਹੈਰਾਨ ਕਰਦੀ ਘਟਨਾ ਸਾਹਮਣੇ ਆਈ ਹੈ, ਇਕ ਪਲਾਟ ‘ਚ ਚੋਰ ਨਕਦੀ ਚੋਰੀ ਕਰਨ ਲਈ ਪੂਰੀ ਅਲਮਾਰੀ ਚੋਰੀ ਕਰਕੇ ਲੈ ਗਿਆ। ਥਾਣਾ ਸਦਰ ਵਿਖੇ ਚੋਰੀ ਅਤੇ ਭੰਨਤੋੜ ਦਾ ਮਾਮਲਾ ਦਰਜ ਕਰ ਲਿਆ ਹੈ। ਇਹ ਘਟਨਾ ਬੀਤੀ ਰਾਤ ਵਾਪਰੀ। ਚੋਰ ਨੇ ਫਾਇਰ ਐਗਜ਼ਿਟ ਦਾ ਸ਼ੀਸ਼ਾ ਤੋੜ ਦਿੱਤਾ।


ਸ਼ਿਕਾਇਤਕਰਤਾ ਚੰਡੀਗੜ੍ਹ ਵਿਖੇ ਇੰਸਟਾਕਾਰਟ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਵਿਚ ਡੀਸੀ ਹੈੱਡ ਵਜੋਂ ਕੰਮ ਕਰ ਰਿਹਾ ਹੈ। 18-19 ਫਰਵਰੀ ਦੀ ਰਾਤ ਨੂੰ ਉਸ ਦੇ ਪਲਾਟ ਵਿਚ ਚੋਰੀ ਹੋਣ ਸਬੰਧੀ ਸੁਰੱਖਿਆ ਗਾਰਡ ਤੋਂ ਪਤਾ ਲੱਗਾ। ਮੌਕੇ ‘ਤੇ ਪਹੁੰਚੇ ਤਾਂ ਵੇਖਿਆ ਕਿ ਕਿਸੇ ਨੇ ਅਲਮਾਰੀ ਚੋਰੀ ਕਰ ਲਈ ਹੈ, ਜਿਸ ਵਿਚ 1.38 ਲੱਖ ਰੁਪਏ ਸਨ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਦੌਰਾਨ ਮਨੀਮਾਜਰਾ ਦੇ ਕਮਲ ਨੂੰ ਗ੍ਰਿਫਤਾਰ ਕਰ ਲਿਆ। ਉਸ ਦੇ ਕਬਜ਼ੇ ‘ਚੋਂ ਕਰੀਬ 51 ਹਜ਼ਾਰ ਰੁਪਏ ਅਤੇ ਅਲਮਾਰੀ ਬਰਾਮਦ ਹੋਈ ਹੈ। ਪੁਲਿਸ ਇਸ ਮਾਮਲੇ ‘ਚ ਅਗਲੇਰੀ ਕਾਰਵਾਈ ‘ਚ ਜੁਟੀ ਹੋਈ ਹੈ।