ਨਸ਼ੇੜੀ ਨੌਜਵਾਨਾਂ ਨੂੰ ਰੋਕਣਾ ਪਿਆ ਭਾਰੀ, ਇੱਟਾਂ-ਰੋੜਿਆਂ ਨਾਲ ਕੀਤਾ 72 ਸਾਲਾ ਭਾਜਪਾ ਆਗੂ ਦਾ ਕਤਲ

0
845

ਵਾਰਾਣਸੀ| ਨਸ਼ੇੜੀ ਨੌਜਵਾਨਾਂ ਨੂੰ ਰੋਕਣਾ ਭਾਜਪਾ ਆਗੂ ਨੂੰ ਭਾਰੀ ਪੈ ਗਿਆ। ਇਨ੍ਹਾਂ ਨਸੇੜੀ ਨੌਜਵਾਨਾਂ ਨੇ ਭਾਜਪਾ ਆਗੂ ਪਸ਼ੂਪਤੀ ਨਾਥ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਕਤਲ ਤੋਂ ਬਾਅਦ ਇਲਾਕੇ ‘ਚ ਤਣਾਅ ਦਾ ਮਾਹੌਲ ਹੈ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ 5 ਟੀਮਾਂ ਬਣਾਈਆਂ ਗਈਆਂ ਹਨ।

ਮਾਮਲਾ ਜੈ ਪ੍ਰਕਾਸ਼ ਨਗਰ ਕਲੋਨੀ ਦਾ ਹੈ, ਜਿੱਥੇ ਬੀਅਰ ਦੀ ਦੁਕਾਨ ਦੇ ਬਾਹਰ ਕੁਝ ਨੌਜਵਾਨ ਬੀਅਰ ਪੀ ਕੇ ਹੰਗਾਮਾ ਕਰ ਰਹੇ ਸਨ। ਅਜਿਹੇ ‘ਚ ਗੁਆਂਢੀ ਘਰ ‘ਚ ਰਹਿੰਦੇ ਭਾਜਪਾ ਖੇਤਰੀ ਕਾਰਜਕਾਰਨੀ ਦੇ ਮੈਂਬਰ ਪਸ਼ੂਪਤੀ ਨਾਥ ਸਿੰਘ ਦਾ ਪੁੱਤਰ ਰਾਜਨ ਉਕਤ ਨੌਜਵਾਨਾਂ ਨੂੰ ਰੋਕਣ ਗਿਆ ਤਾਂ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਪਰੰਤ ਜਦੋਂ ਪਸ਼ੂਪਤੀ ਨਾਥ ਪੁੱਤਰ ਨੂੰ ਬਚਾਉਣ ਲਈ ਅੱਗੇ ਆਇਆ ਤਾਂ ਗੁੱਸੇ ‘ਚ ਆਏ ਨੌਜਵਾਨਾਂ ਨੇ 72 ਸਾਲਾ ਪਸ਼ੂਪਤੀ ਸਿੰਘ ਨੂੰ ਵੀ ਨਾ ਦੇਖਿਆ ਅਤੇ ਨਸ਼ੇ ‘ਚ ਧੁੱਤ ਉਸ ਨੂੰ ਇੱਟਾਂ-ਰੋੜਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਦੋਵੇਂ ਪਿਓ-ਪੁੱਤ ਗੰਭੀਰ ਜ਼ਖਮੀ ਹੋ ਗਏ। ਪਰਿਵਾਰ ਅਤੇ ਸਥਾਨਕ ਲੋਕ ਦੋਵਾਂ ਨੂੰ ਟਰਾਮਾ ਸੈਂਟਰ ਲੈ ਗਏ, ਜਿੱਥੇ ਡਾਕਟਰਾਂ ਨੇ ਪਸ਼ੂਪਤੀ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਕਮਿਸ਼ਨਰ ਵਾਰਾਣਸੀ ਏ ਸਤੀਸ਼ ਗਣੇਸ਼ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ 8.30 ਵਜੇ ਵਾਪਰੀ। ਸ਼ਰਾਬ ਦੇ ਨਸ਼ੇ ‘ਚ ਕੁਝ ਨੌਜਵਾਨਾਂ ਨੇ ਪਿਉ-ਪੁੱਤ ‘ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਇੱਕ ਬਜ਼ੁਰਗ ਪਸ਼ੂਪਤੀ ਨਾਥ ਦੀ ਮੌਤ ਹੋ ਗਈ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਫੋਰੈਂਸਿਕ ਟੀਮ ਨਾਲ ਜਾਂਚ ਕੀਤੀ ਅਤੇ ਦੋਸ਼ੀਆਂ ਨੂੰ ਫੜਨ ਲਈ 5 ਟੀਮਾਂ ਦਾ ਗਠਨ ਕੀਤਾ, ਜਿਸ ਤੋਂ ਬਾਅਦ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ, ਤਾਂ ਜੋ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਸਕੇ। ਦੱਸ ਦਈਏ ਕਿ ਮ੍ਰਿਤਕ ਭਾਜਪਾ ਨੇਤਾ ਪਸ਼ੂਪਤੀ ਦੀ ਜ਼ਮੀਨ ‘ਤੇ ਬੀਅਰ ਦੀ ਦੁਕਾਨ ਸੀ, ਜੋ ਉਸ ਨੇ ਕਿਰਾਏ ‘ਤੇ ਦਿੱਤੀ ਸੀ।