ਨਕੋਦਰ ‘ਚ ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ, ਚੋਰ ਸੀਸੀਟੀਵੀ ‘ਚ ਕੈਦ

0
514

ਜਲੰਧਰ | ਨਕੋਦਰ ‘ਚ ਚੋਰਾਂ ਨੇ ਘਰ ਦੇ ਬਾਹਰ ਖੜ੍ਹੀ ਬਾਈਕ ਚੋਰੀ ਕਰ ਲਈ। ਘਟਨਾ ਜਲੋਟੀਆਂ ਇਲਾਕੇ ਦੀ ਹੈ। ਚੋਰੀ ਦੀ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਦੇਰ ਰਾਤ 2 ਚੋਰ ਮੋਟਰਸਾਈਕਲ ‘ਤੇ ਆਏ ਅਤੇ ਪਹਿਲਾਂ ਰੇਕੀ ਕੀਤੀ, ਉਸ ਤੋਂ ਬਾਅਦ ਚਾਬੀ ਨਾਲ ਮੋਟਰਸਾਈਕਲ ਸਟਾਰਟ ਕੀਤਾ। 15 ਤੋਂ 17 ਸਕਿੰਟਾਂ ‘ਚ ਚੋਰਾਂ ਨੇ ਘਰ ਦੇ ਬਾਹਰ ਖੜ੍ਹਾ ਸਪਲੈਂਡਰ ਮੋਟਰਸਾਈਕਲ ਚੋਰੀ ਕਰ ਲਿਆ।

ਜਲੋਟੀਆਂ ਵਾਸੀ ਰਜਨੀਸ਼ ਨੇ ਦੱਸਿਆ ਕਿ ਉਹ ਰਾਤ ਕਰੀਬ 10.15 ਵਜੇ ਘਰ ਪਹੁੰਚਿਆ। ਉਸ ਨੇ ਬੇਟੇ ਨੂੰ 10:30 ਵਜੇ ਕੁਝ ਲੈਣ ਲਈ ਬਾਹਰ ਭੇਜਿਆ। 10:40 ‘ਤੇ ਜਦੋਂ ਉਹ ਆਪਣੀ ਸਕੂਟੀ ‘ਤੇ ਆਇਆ ਤਾਂ ਉਸ ਨੂੰ ਬਾਹਰ ਖੜ੍ਹਾ ਮੋਟਰਸਾਈਕਲ ਖੜ੍ਹਾ ਅੰਦਰ ਕਰਨ ਲਈ ਕਿਹਾ ਪਰ ਜਦੋਂ ਪੁੱਤਰ ਬਾਹਰ ਆਇਆ ਤਾਂ ਦੇਖਿਆ ਕਿ ਮੋਟਰਸਾਈਕਲ ਗਾਇਬ ਸੀ। ਜਦੋਂ ਸੀਸੀਟੀਵੀ ਕੈਮਰਿਆਂ ਦੀ ਤਲਾਸ਼ੀ ਲਈ ਗਈ ਤਾਂ ਪਤਾ ਲੱਗਾ ਕਿ 10:37 ਵਜੇ ਮੋਟਰਸਾਈਕਲ ਚੋਰ ਲੈ ਗਿਆ।