STF ਨੇ 41 ਕਿੱਲੋ ਹੈਰੋਇਨ ਸਣੇੇ 3 ਤਸਕਰ ਚਾਰ ਮੋਬਾਈਲ ਕੀਤੇ ਕਾਬੂ

0
724

ਅੰਮ੍ਰਿਤਸਰ | ਐੱਸ.ਟੀ.ਐੱਫ ਦੀ ਟੀਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋ ਦਰਿਆ ਦੇ ਰਸਤੇ ਹੈਰੋਇਨ ਮੰਗਵਾਉਣ ਵਾਲੇ 3 ਤਸਕਰਾਂ ਨੂੰ ਕਾਬੂ ਕਰਨ ਲਈ ਓਪਰੇਸ਼ਨ ਚਲਾਇਆ ਗਿਆ।

ਰਾਵੀ ਦਰਿਆ ਰਾਹੀਂ ਬਾਰਡਰ ਪਾਰ ਕਰਦੇ ਪਾਕਿਸਤਾਨ ਤੋਂ ਹੈਰੋਇਨ ਤਸਕਰੀ ਕਰਨ ਵਾਲੇ ਤਸਕਰ ਆਗਿਆਪਾਲ ਸਿੰਘ, ਰਣਜੋਧ ਸਿੰਘ ਉਰਫ ਰਾਣਾ ਤੇ ਸੰਦੀਪ ਸਿੰਘ ਉਰਫ ਸੇਰਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 11 ਕਿਲੋਗ੍ਰਾਮ ਹੈਰੋਇਨ ਤੇ 04 ਮੋਬਾਇਲ ਫੋਨ ਬਰਾਮਦ ਕੀਤੇ ਗਏ।

ਇਸ ਕੇਸ ਵਿੱਚ ਮੇਨ ਕਿੰਗ ਤਿੰਨ ਦੋਸ਼ੀ ਆਗਿਆਪਾਲ ਸਿੰਘ ਹੈ। ਆਗਿਆਪਾਲ ਸਿੰਘ ਕਾਫੀ ਸਮੇਂ ਤੋਂ ਪਾਕਿਸਤਾਨੀ ਤਸਕਰਾਂ ਨਾਲ ਮਿਲ ਕੇ ਹੈਰੋਇਨ ਦੀ ਤਸਕਰੀ ਦਾ ਧੰਦਾ ਕਰ ਰਿਹਾ ਹੈ। ਜਿਸ ਦੇ ਬਾਰਡਰ ਪਾਰ ਪਾਕਿਸਤਾਨੀ ਹੈਰੋਇਨ ਤਸਕਰਾਂ ਨਾਲ ਸਬੰਧ ਹਨ।

ਦੋਸ਼ੀ ਆਗਿਆਪਾਲ ਸਿੰਘ ਨੇ ਹੀ 5-6 ਦਿਨ ਪਹਿਲਾਂ ਵੀ ਰਾਵੀ ਦਰਿਆ ਰਾਹੀਂ ਪਾਕਿਸਤਾਨੀ ਹੈਰੋਇਨ ਤਸਕਰਾਂ ਪਾਸੋਂ ਹੈਰੋਇਨ ਦੀ ਖੇਪ ਮੰਗਵਾਈ ਗਈ ਸੀ।

ਰਣਜੋਧ ਸਿੰਘ ਉਰਫ ਰਾਣਾ ਦੇ ਡੰਗਰਾਂ ਵਾਲੇ ਕਮਰੇ ਵਿੱਚ ਇੱਟਾ ਦਾ ਫਰਸ਼ ਪੁੱਟ ਕੇ ਦਬਾ ਕੇ ਰੱਖੀ ਸੀ, ਇਹ 41 ਪੈਕਟ ਹੈਰੋਇਨ ਇਨ੍ਹਾਂ ਦੀ ਨਿਸ਼ਾਨਦੇਹੀ ਤੇ ਬਾਅਦ ਕੀਤੀ ਗਈ ਹੈ।

ਐੱਸ.ਟੀ.ਐੱਫ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਧੰਦੇ ਨਾਲ ਜੁੜੇ ਹਨ। ਇਨ੍ਹਾਂ ਦੀ ਉਮਰ 25 ਤੋ 30 ਸਾਲ ਦੀ ਹੈ।

ਗ੍ਰਿਫਤਾਰ ਸ਼ੁਦਾ ਹੈਰੋਇਨ ਤਸਕਰ ਆਗਿਆਪਾਲ ਸਿੰਘ, ਰਣਜੋਧ ਸਿੰਘ ਉਰਫ ਰਾਣਾ ਤੇ ਸੰਦੀਪ ਸਿੰਘ ਉਰਫ ਸ਼ੇਰਾ ਪਾਕਿਸਤਾਨੀ ਹੈਰੋਇਨ ਤਸਕਰਾਂ ਦੇ ਇਸ਼ਾਰੇ ‘ਤੇ ਹੈਰੋਇਨ ਤਸਕਰੀ ਦਾ ਕੰਮ-ਕਾਰ ਕਰ ਰਹੇ ਹਨ।

ਇਸ ਕੇਸ ਵਿੱਚ ਮੇਨ ਕਿੰਗਪਿੰਨ ਦੋਸ਼ੀ ਆਗਿਆਪਾਲ ਸਿੰਘ ਹੈ, ਜਿਸ ਕੋਲੋਂ ਪੁੱਛਗਿੱਛ ਜਾਰੀ ਹੈ ਤੇ ਇਸ ਦੇ ਪਾਕਿਸਤਾਨੀ ਹੈਰੋਇਨ ਤਸਕਰਾਂ ਤੇ ਪਾਕਿਸਤਾਨੀ ਏਜੰਸੀਆ ਨਾਲ ਸਬੰਧਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ।

ਦੋਸ਼ੀਆ ਕੋਲੋਂ ਬਰਾਮਦ ਮੋਬਾਇਲ ਫੋਨ ਦੀ ਛਾਣਬੀਨ ਕਰਕੇ, ਇਨ੍ਹਾਂ ਦੇ ਬੈਕਵਰਡ ਫਾਰਵਰਡ ਲਿੰਕ ਟਰੇਸ ਕੀਤੇ ਜਾ ਰਹੇ ਹਨ। ਇਨ੍ਹਾਂ ਨੂੰ ਅਦਾਲਤ ‘ਚ ਰਿਮਾਂਡ ਹਾਸਿਲ ਕਰ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ