ਭਾਰਤੀ ਸਟੇਟ ਬੈਂਕ ਨੇ ਪ੍ਰੋਬੇਸ਼ਨਰੀ ਅਫ਼ਸਰ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਕੀਤਾ ਜਾਰੀ, ਅੱਜ ਤੋਂ ਕਰੋ ਅਪਲਾਈ

0
864

ਨਵੀਂ ਦਿੱਲੀ | ਭਾਰਤ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੇ ਦੇਸ਼ ਭਰ ਦੇ ਵੱਖ-ਵੱਖ ਖੇਤਰਾਂ ਵਿੱਚ ਸਥਿਤ ਆਪਣੀਆਂ ਵੱਖ-ਵੱਖ ਸ਼ਾਖਾਵਾਂ ‘ਚ ਪ੍ਰੋਬੇਸ਼ਨਰੀ ਅਫ਼ਸਰਾਂ ਦੀ ਭਰਤੀ ਲਈ ਇਕ ਇਸ਼ਤਿਹਾਰ ਜਾਰੀ ਕੀਤਾ ਹੈ।

ਸੋਮਵਾਰ 4 ਅਕਤੂਬਰ ਨੂੰ ਬੈਂਕ ਦੁਆਰਾ ਜਾਰੀ ਐੱਸਬੀਆਈ ਪੀਓ 2021 ਨੋਟੀਫਿਕੇਸ਼ਨ (ਨੰਬਰ ਸੀਆਰਪੀਡੀ/ਪੀਓ/2021-22/18) ਅਨੁਸਾਰ ਕੁੱਲ 2056 ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਚਾਹਵਾਨ ਉਮੀਦਵਾਰ ਅੱਜ 5 ਅਕਤੂਬਰ ਤੋਂ ਅਰਜ਼ੀ ਦੇ ਸਕਦੇ ਹਨ। ਅਰਜ਼ੀ ਦੇਣ ਦੀ ਆਖ਼ਰੀ ਮਿਤੀ 25 ਅਕਤੂਬਰ ਹੈ।

ਉਮੀਦਵਾਰਾਂ ਨੂੰ ਭਾਰਤੀ ਸਟੇਟ ਬੈਂਕ ਦੀ ਅਧਿਕਾਰਤ ਵੈੱਬਸਾਈਟ sbi.co.in ‘ਤੇ ਜਾਣਾ ਪਵੇਗਾ, ਜਿਥੇ ਉਮੀਦਵਾਰ ਕਰੀਅਰ ਸੈਕਸ਼ਨ ਵਿੱਚ ਦਿੱਤੀ ਗਈ SBI PO 2021 ਨੋਟੀਫਿਕੇਸ਼ਨ ਦੇ ਲਿੰਕ ਜਾਂ ਹੇਠਾਂ ਦਿੱਤੇ ਸਿੱਧੇ ਲਿੰਕ ਤੋਂ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹਨ। ਨਾਲ ਹੀ ਕੋਈ ਵੀ ਦਿੱਤੇ ਗਏ ਆਨਲਾਈਨ ਐਪਲੀਕੇਸ਼ਨ ਲਿੰਕ ਤੋਂ ਅਰਜ਼ੀ ਫਾਰਮ ਦੇ ਪੰਨੇ ‘ਤੇ ਜਾ ਸਕਦਾ ਹੈ।

ਅਰਜ਼ੀ ਪ੍ਰਕਿਰਿਆ ਦੇ ਤਹਿਤ ਉਮੀਦਵਾਰਾਂ ਨੂੰ ਪਹਿਲਾਂ ਰਜਿਸਟਰਡ ਕਰਨਾ ਪਏਗਾ ਤੇ ਫਿਰ ਅਲਾਟ ਕੀਤੇ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਸਹਾਇਤਾ ਨਾਲ ਲੌਗਇਨ ਕਰਕੇ ਉਮੀਦਵਾਰ ਆਪਣੀ ਅਰਜ਼ੀ ਜਮ੍ਹਾ ਕਰ ਸਕਣਗੇ। ਅਰਜ਼ੀ ਦੌਰਾਨ ਉਮੀਦਵਾਰਾਂ ਨੂੰ ਬੈਂਕ ਦੁਆਰਾ ਨਿਰਧਾਰਤ ਫੀਸ 750 ਰੁਪਏ ਦਾ ਭੁਗਤਾਨ ਵੀ ਕਰਨਾ ਪਏਗਾ, ਜਿਸ ਦਾ ਉਹ ਆਨਲਾਈਨ ਭੁਗਤਾਨ ਕਰ ਸਕਣਗੇ।

ਯੋਗਤਾ :

SBI ਦੁਆਰਾ ਜਾਰੀ ਪ੍ਰੋਬੇਸ਼ਨਰੀ ਅਫ਼ਸਰ ਭਰਤੀ ਨੋਟੀਫਿਕੇਸ਼ਨ ਅਨੁਸਾਰ ਚਾਹਵਾਨ ਬਿਨੈਕਾਰ ਨੇ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਿਸੇ ਹੋਰ ਉੱਚ ਸਿੱਖਿਆ ਸੰਸਥਾ ਤੋਂ ਕਿਸੇ ਵੀ ਵਿਸ਼ੇ ਵਿੱਚ ਬੈਚਲਰ ਡਿਗਰੀ ਪਾਸ ਕੀਤੀ ਹੋਣੀ ਚਾਹੀਦੀ ਹੈ।

ਉਮੀਦਵਾਰਾਂ ਦੀ ਉਮਰ 1 ਅਪ੍ਰੈਲ 2021 ਨੂੰ 21 ਸਾਲ ਤੋਂ ਘੱਟ ਤੇ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਾਖਵੇਂ ਵਰਗਾਂ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉੱਚ ਉਮਰ ਦੀ ਹੱਦ ਵਿੱਚ ਛੋਟ ਦਿੱਤੀ ਜਾਂਦੀ ਹੈ।