19 ਸਤੰਬਰ ਨੂੰ ਜਲੰਧਰ ‘ਚ ਮਨਾਇਆ ਜਾਏਗਾ ਸ੍ਰੀ ਸਿੱਧ ਬਾਬਾ ਸੋਢਲ ਮੇਲਾ

0
1882

ਜਲੰਧਰ | ਸ੍ਰੀ ਸਿੱਧ ਬਾਬਾ ਸੋਢਲ ਮੇਲਾ 19 ਸਤੰਬਰ ਨੂੰ ਮਨਾਇਆ ਜਾਏਗਾ। ਸ੍ਰੀ ਸਿੱਧ ਬਾਬਾ ਸੋਢਲ ਟਰੱਸਟ ਦੇ ਸਹਿਯੋਗ ਲਈ ਅਕਾਊਂਟ ਨੰਬਰ ਵੀ ਜਾਰੀ ਕਰ ਦਿੱਤੇ ਗਏ ਹਨ। ਕੁਝ ਸੰਸਥਾਵਾਂ ਬਾਬਾ ਸੋਢਲ ਦੇ ਨਾਂ ‘ਤੇ ਸ਼ਹਿਰ ਵਿੱਚ ਵਸੂਲੀ ਕਰਨ ਲੱਗੀਆਂ ਹਨ।

ਮੇਲੇ ਨੂੰ ਲੈ ਕੇ ਟਰੱਸਟ ਦੇ ਲੋਕਾਂ ਨੂੰ ਸਚੇਤ ਹੋਣ ਲਈ ਕਿਹਾ ਗਿਆ ਹੈ। ਇਸ ਸੰਬੰਧ ਵਿੱਚ ਆਯੋਜਿਤ ਬੈਠਕ ਦੌਰਾਨ ਟਰੱਸਟ ਦੇ ਸੈਕਟਰੀ ਸੁਰਿੰਦਰ ਚੱਢਾ ਨੇ ਦੱਸਿਆ ਕਿ ਕੋਰੋਨਾ ਕਾਰਨ ਸਰਕਾਰੀ ਹਦਾਇਤਾਂ ਦੇ ਮੁਤਾਬਿਕ ਮੇਲਾ ਮਨਾਇਆ ਜਾਏਗਾ।

ਸ਼ਰਧਾਲੂ ਇੰਡੀਅਨ ਓਵਰਸੀਜ਼ ਬੈਂਕ, ਦੋਆਬਾ ਕਾਲੇਜ ਬ੍ਰਾਂਚ ਚ ਟਰੱਸਟ ਦੇ ਅਕਾਊਂਟ ਨੰਬਰ 125101000001553, ਆਈਐਫਸੀ ਕੋਡ 10ਬੀਏ0001251 ‘ਚ ਮੰਦਿਰ ਦੇ ਲਈ ਰਾਸ਼ੀ ਭੇਜ ਸਕਦੇ ਹਨ। ਮੇਲੇ ਦੌਰਾਨ ਸਾਰੀਆਂ ਸੁਵਿਧਾਵਾਂ ਤੇ ਵਿਵਸਥਾਵਾਂ ਟਰੱਸਟ ਵੱਲੋਂ ਕੀਤੀਆਂ ਜਾਣਗੀਆਂ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।