ਸ੍ਰੀ ਮੁਕਤਸਰ ਸਾਹਿਬ : ਨਹਿਰ ਕਿਨਾਰਿਓਂ ਮਿਲੀ ਪਿੰਡ ਕਾਉਣੀ ਦੇ ਨੌਜਵਾਨ ਦੀ ਲਾਸ਼, ਕੋਲੋਂ ਮਿਲੀ ਨਸ਼ੇ ਦੀ ਸਰਿੰਜ

0
2490

ਸ੍ਰੀ ਮੁਕਤਸਰ ਸਾਹਿਬ। ਨਜ਼ਦੀਕੀ ਪਿੰਡ ਭੁੱਲਰ ਵਿਖੇ ਨਹਿਰ ਦੇ ਨੇੜਿਓਂ ਅੱਜ ਇਕ ਨੌਜਵਾਨ ਦੀ ਲਾਸ਼ ਮਿਲੀ, ਜਿਸਦੀ ਪਹਿਚਾਣ ਪਿੰਡ ਕਾਉਣੀ ਵਾਸੀ ਵਜੋਂ ਹੋਈ ਹੈ, ਇਸ ਨੌਜਵਾਨ ਦੀ ਲਾਸ਼ ਨੇੜਿਓਂ ਖਾਲੀ ਸਰਿੰਜ ਵੀ ਮਿਲੀ ਹੈ, ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਅਨੁਸਾਰ ਕਥਿਤ ਤੌਰ ਤੇ ਇਸ ਦੀ ਮੌਤ ਨਸ਼ੇ ਕਾਰਨ ਹੋਈ ਹੈ, ਕਿਉਂਕਿ ਨੌਜਵਾਨ ਨਸ਼ਾ ਕਰਨ ਦਾ ਆਦੀ ਸੀ।

ਨੌਜਵਾਨ ਦੀ ਪਹਿਚਾਣ ਵਿੱਕੀ ਸਿੰਘ ਵਾਸੀ ਪਿੰਡ ਕਾਉਣੀ ਵਜੋਂ ਹੋਈ ਹੈ। ਇਸ ਨੌਜਵਾਨ ਦੀ ਮੌਤ ਨਸ਼ੇ ਕਾਰਨ ਹੋਈ ਦੱਸੀ ਜਾ ਰਹੀ ਹੈ, ਕਿਉਂਕਿ ਲਾਸ਼ ਦੇ ਨੇੜੇ ਇਕ ਖਾਲੀ ਸਰਿੰਜ ਵੀ ਮਿਲੀ ਹੈ। ਨੌਜਵਾਨ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਬੀਤੇ ਕੁਝ ਮਹੀਨਿਆਂ ਤੋਂ ਨਸ਼ਾ ਕਰਨ ਦਾ ਆਦੀ ਸੀ ਅਤੇ ਨਸ਼ੇ ਦਾ ਆਦਿ ਹੁੰਦਿਆਂ ਉਹ ਘਰ ਵਿੱਚੋਂ ਕਣਕ ਆਦਿ ਵੀ ਚੋਰੀ ਕਰਦਾ ਸੀ। ਅੱਜ ਸਵੇਰੇ ਉਹ ਚਾਹ ਪੀਣ ਤੋਂ ਬਾਅਦ ਆਇਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਪਿੰਡ ਵਾਲਿਆਂ ਦਾ ਫੋਨ ਆਇਆ ਕਿ ਨਹਿਰ ਕਿਨਾਰੇ ਉਸ ਦੀ ਲਾਸ਼ ਪਈ ਹੈ।

ਉਸ ਦੇ ਪਿਤਾ ਅਨੁਸਾਰ ਪਿੰਡ ਵਿੱਚ ਹੀ ਕੁਝ ਲੋਕ ਨਸ਼ਾ ਵੇਚਣ ਦਾ ਕੰਮ ਕਰਦੇ ਹਨ, ਜਿਸ ਦੇ ਚਲਦਿਆਂ ਇਹ ਨਸ਼ੇ ਦਾ ਆਦੀ ਹੋ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨੌਜਵਾਨ ਨਸ਼ਾ ਕਰਨ ਦਾ ਆਦੀ ਸੀ ਅਤੇ ਘਰੋਂ ਆਇਆ ਅਤੇ ਬਾਅਦ ਵਿਚ ਸੂਚਨਾ ਮਿਲੀ ਕਿ ਨਹਿਰ ਕਿਨਾਰੇ ਲਾਸ਼ ਪਈ ਹੈ। ਉਧਰ ਮੌਕੇ ਤੇ ਪਹੁੰਚ ਕੇ ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।