ਚੰਡੀਗੜ੍ਹ, 28 ਅਕਤੂਬਰ | ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਦੀ ਮੰਗਣੀ ਭਲਕੇ ਹੋਵੇਗੀ। ਉਨ੍ਹਾਂ ਦੀ ਮੰਗਣੀ ਭਲਕੇ ਮੇਰਠ ਵਿਚ ਹੋਵੇਗੀ ਤੇ 7 ਨਵੰਬਰ ਨੂੰ ਵਿਆਹ ਹੋਵੇਗਾ। ਮੀਤ ਹੇਅਰ ਦੀ ਮੰਗੇਤਰ ਦਾ ਨਾਮ ਡਾ. ਗੁਰਵੀਨ ਕੌਰ ਹੈ। ਜਾਣਕਾਰੀ ਅਨੁਸਾਰ ਮੀਤ ਹੇਅਰ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ।
ਦੱਸ ਦਈਏ ਕਿ ਮੀਤ ਹੇਅਰ ਦੀ ਮਹਿੰਦੀ ਅਤੇ ਜਾਗੋ 4 ਨਵੰਬਰ ਨੂੰ ਹੈ ਤੇ 7 ਨਵੰਬਰ ਦਾ ਵਿਆਹ ਹੈ। ਮੰਤਰੀ ਦੇ ਵਿਆਹ ਵਾਲੇ ਦਿਨ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਵਿਆਹ ‘ਚ ਰੰਗ ਬੰਨ੍ਹਣਗੇ। ਵਿਆਹ ਚੰਡੀਗੜ੍ਹ ਦੇ Forest Hill ਵਿਚ ਹੋਵੇਗਾ ਅਤੇ 8 ਤਰੀਕ ਨੂੰ ਰਿਸੈਪਸ਼ਨ ਹੋਵੇਗੀ। ਦੱਸ ਦਈਏ ਕਿ ਵਿਆਹ ਤੋਂ ਬਾਅਦ 2 ਰਿਸੈਪਸ਼ਨ ਹੋਣਗੀਆਂ। ਇਕ 8 ਤਰੀਕ ਅਤੇ ਇਕ 11 ਨਵੰਬਰ ਨੂੰ ਤੇ 11 ਨਵੰਬਰ ਨੂੰ ਰਿਸੈਪਸ਼ਨ ਵਿਚ ਰਣਜੀਤ ਬਾਵਾ ਰੰਗ ਬੰਨ੍ਹਣਗੇ।