ਨਵਜੋਤ ਸਿੱਧੂ ਦੇ ਹੱਕ ‘ਚ ਇਸ ਕਾਂਗਰਸੀ ਕੌਂਸਲਰ ਨੇ ਸ਼ੁਰੂ ਕੀਤੀ ਖਾਸ ਮੁਹਿੰਮ

0
755

ਜਲੰਧਰ. ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਲੰਮੇਂ ਸਮੇਂ ਬਾਅਦ ਜਦੋਂ ਆਪਣੇ ਯੂ-ਟਯੂਬ ਚੈਨਲ ਰਾਹੀਂ ਲੋਕਾਂ ਸਾਹਮਣੇ ਆਏ ਤਾਂ ਉਹਨਾਂ ਦੇ ਕਾਫਿਲੇ ਵਿੱਚ ਮੈਂਬਰ ਵੀ ਜੁੜਣੇ ਸ਼ੁਰੂ ਹੋ ਗਏ ਹਨ। ਜਲੰਧਰ ਦੇ ਵਾਰਡ ਨੰਬਰ 26 ਤੋਂ ਕਾਂਗਰਸੀ ਕੌਂਸਲਰ ਰੋਹਨ ਸਹਿਗਲ ਨੇ ਨਵਜੋਤ ਸਿੱਧੂ ਦੇ ਹੱਕ ਵਿੱਚ ਇਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਤਹਿਤ ਉਹ ਵੱਧ ਤੋਂ ਵੱਧ ਲੋਕਾਂ ਨੂੰ ਨਵਜੋਤ ਸਿੱਧੂ ਦੇ ਚੈਨਲ ‘ਜਿੱਤੇਗਾ ਪੰਜਾਬ’ ਨਾਲ ਜੋੜਣਗੇ।

ਨੌਜਵਾਨ ਕਾਂਗਰਸੀ ਲੀਡਰ ਰੋਹਨ ਸਹਿਗਲ ਦਾ ਕਹਿਣਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕ ਨਵਜੋਤ ਸਿੰਘ ਸਿੱਧੂ ਦੇ ਚੈਨਲ ਨੂੰ ਸਬਸਕ੍ਰਾਇਬ ਕਰਨ ਤਾਂ ਜੋ ਲੋਕਾਂ ਨੂੰ ਉਹਨਾਂ ਦੀ ਰਾਜਨੀਤਿਕ ਸਰਗਰਮੀਆਂ ਬਾਰੇ ਅਪਡੇਟਸ ਮਿਲਦੇ ਰਹਿਣ। ਰੋਹਨ ਕਹਿੰਦੇ ਹਨ- ਸਿੱਧੂ ਇਕ ਸੋਚ ਦੇ ਨਾਲ ਚੱਲ ਰਹੇ ਹਨ ਅਤੇ ਅਸੀਂ ਇਸ ਸੋਚ ਦੀ ਮਦਦ ਕਰਨਾ ਚਾਹੁੰਦੇ ਹਾਂ ਤਾਂ ਜੋ ਪੰਜਾਬ ਦਾ ਕੁੱਝ ਭਲਾ ਹੋ ਸਕੇ। ਇਸੇ ਤਹਿਤ ਅੱਜ ਅਸੀਂ ਸਟਿੱਕਰ ਬਣਵਾ ਕੇ ਜਲੰਧਰ ਦੇ ਮਾਡਲ ਟਾਊਨ ਇਲਾਕੇ ਵਿੱਚ ਗੱਡੀਆਂ ਦੇ ਪਿਛਲੇ ਪਾਸੇ ਸਟਿੱਕਰ ਲਗਾਏ। ਕੋਈ ਵੀ ਇਹ ਸਟਿੱਕਰ ਮੇਰੇ ਮਾਡਲ ਟਾਊਨ ਵਾਲੇ ਦਫਤਰ ਵਿੱਚੋਂ ਲੈ ਸਕਦਾ ਹੈ।

ਰੋਹਨ ਸਹਿਗਲ ਇਸ ਤੋਂ ਪਹਿਲਾਂ ਨਗਰ ਨਿਗਮ ਜਲੰਧਰ ਦੇ ਕਈ ਮੁੱਦੇ ਚੁੱਕ ਕੇ ਚਰਚਾ ਵਿੱਚ ਰਹਿ ਚੁੱਕੇ ਹਨ। ਜਦੋਂ ਨਵਜੋਤ ਸਿੰਘ ਸਿੱਧੂ ਲੋਕਲ ਬਾਡੀਜ਼ ਮੰਤਰੀ ਸਨ ਉਸ ਵੇਲੇ ਰੋਹਨ ਸਹਿਗਲ ਨੇ ਸਟ੍ਰੀਟ ਲਾਇਟ ਪ੍ਰੋਜੈਕਟ ਖਿਲਾਫ ਮੋਰਚਾ ਖੋਲਿਆ ਸੀ।

ਸਹਿਗਲ ਕਹਿੰਦੇ ਹਨ – ਨਵਜੋਤ ਸਿੱਧੂ ਵਿੱਚ ਸਾਨੂੰ ਇਕ ਆਸ ਨਜ਼ਰ ਆਉਂਦੀ ਹੈ ਇਸੇ ਲਈ ਅਸੀਂ ਉਹਨਾਂ ਲਈ ਸਭ ਕੁੱਝ ਕਰਨ ਲਈ ਤਿਆਰ ਹਾਂ। ਮੈਨੂੰ ਲਗਦਾ ਹੈ ਕਿ ਉਹਨਾਂ ਦੀ ਰਹਿਨੁਮਾਈ ਵਿੱਚ ਪੰਜਾਬ ਵਿੱਚ ਬਦਲਾਅ ਆ ਸਕਦਾ ਹੈ ਅਤੇ ਮੈਂ ਉਸ ਬਦਲਾਅ ਦਾ ਹਿੱਸਾ ਬਣਨਾ ਚਾਹੁੰਦਾ ਹਾਂ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।