Big news : ਜਲਦੀ ਹੀ ਪੰਜਾਬ ਆਪਣੀਆਂ ਰੇਲਗੱਡੀਆਂ ਸ਼ੁਰੂ ਕਰਨ ਵਾਲਾ ਬਣੇਗਾ ਪਹਿਲਾ ਸੂਬਾ : ਭਗਵੰਤ ਮਾਨ

0
416

ਚੰਡੀਗੜ੍ਹ। ਅੱਜ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਇੰਡਸਟਰੀ ਨੂੰ ਹੋਰ ਵੀ ਪ੍ਰਫੁੱਲਤ ਕਰਨ ਲਈ ਪੰਜਾਬ ਸੂਬੇ ਵਿਚ ਆਪਣੀਆਂ 3 ਰੇਲਗੱਡੀਆਂ ਚਲਾਏਗਾ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਰੇਲਵੇ ਮਹਿਕਮੇ ਨਾਲ ਗੱਲਬਾਤ ਚੱਲ ਰਹੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਆਪਣੀਆਂ ਟਰੇਨਾਂ ਹੋਣ ਨਾਲ ਟਰੇਨਾਂ ਦਾ ਸਮੇਂ ਸਿਰ ਨਾ ਮਿਲਣਾ, ਰੈਕ ਨਾ ਮਿਲਣਾ ਆਦਿ ਸਾਰੀਆਂ ਸਮੱਸਿਆਵਾਂ ਦਾ ਹੋ ਜਾਵੇਗਾ। ਆਪਣੀਆਂ ਟਰੇਨਾਂ ਹੋਣਗੀਆਂ ਤਾਂ ਜਿੰਨਾ ਸਾਮਾਨ ਇੰਪੋਰਟ ਕਰਨਾ ਕਰਿਓ, ਜਿੰਨਾ ਐਕਸਪੋਰਟ ਕਰਿਓ। ਕੋਈ ਰੋਕ-ਟੋਕ ਨਹੀਂ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜਲਦੀ ਹੀ 3 ਟਰੇਨਾਂ ਸ਼ੁਰੂ ਕਰਨ ਦੀ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਜਾਵੇਗੀ।