ਸੋਨੀਪਤ : ਜ਼ਮਾਨਤ ‘ਤੇ ਬਾਹਰ ਆਏ ਨੌਜਵਾਨ ਨੂੰ ਬਾਈਕ ਸਵਾਰਾਂ ਨੇ ਗੋਲ਼ੀਆਂ ਨਾਲ ਭੁੰਨਿਆ

0
236

ਸੋਨੀਪਤ| ਸੋਨੀਪਤ ਦੇ ਮਹਿੰਦੀਪੁਰ ਪਿੰਡ ਦੀ ਅਸਥਾਈ ਅਨਾਜ ਮੰਡੀ ਦੇ ਕੋਲ ਹਿਸਟਰੀਸ਼ੀਟਰ ਨਿਖਿਲ ਦਾ 6 ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਚਾਹ ਦੀ ਦੁਕਾਨ ‘ਤੇ ਗਿਆ ਸੀ।

ਦੱਸਿਆ ਗਿਆ ਹੈ ਕਿ ਇਸ ਦੌਰਾਨ ਦੋ ਬਾਈਕ ‘ਤੇ ਆਏ ਹਮਲਾਵਰਾਂ ਨੇ ਨਿਖਿਲ ਨੂੰ 6 ਗੋਲ਼ੀਆਂ ਮਾਰੀਆਂ ਅਤੇ ਫ਼ਰਾਰ ਹੋ ਗਏ। ਸੂਚਨਾ ਤੋਂ ਬਾਅਦ ਥਾਣਾ ਮੁਰਥਲ ਅਤੇ ਸੀਆਈਏ-2 ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

ਮ੍ਰਿਤਕ ਦਾ ਪਿੰਡ ਦੇ ਸਰਪੰਚ ਦੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨ ‘ਤੇ ਮਾਮਲਾ ਦਰਜ ਕੀਤਾ ਜਾਵੇਗਾ।