ਸੋਨਾਲੀ ਫੋਗਾਟ ਦੇ ਘਰਦਿਆਂ ਨੇ ਕਿਹਾ- ਇਹ ਮੌਤ ਨੈਚੂਰਲ ਨਹੀਂ ਹੱਤਿਆ ਹੈ, ਸੋਨਾਲੀ ਦੀ ਖਾਣਾ-ਖਾਣ ਤੋਂ ਬਾਅਦ ਹੋਈ ਮੌਤ

0
632

ਚੰਡੀਗੜ੍ਹ | ਸੋਨਾਲੀ ਫੋਗਾਟ ਨੇ ਪਰਿਵਾਰ ਨੇ ਫੋਗਾਟ ਦੀ ਹੱਤਿਆ ਹੋਣ ਦਾ ਸ਼ੱਕ ਜਤਾਇਆ ਹੈ। ਉਹਨਾਂ ਨੇ ਕਿਹਾ ਇਹ ਮੌਤ ਨੈਚੂਰਲ ਨਹੀਂ ਹੋਈ ਹੈ ਨਾ ਹੀ ਦਿਲ ਦਾ ਦੌਰਾ ਪਿਆ ਹੈ। ਉਹਨਾਂ ਦੋਸ਼ ਲਾਇਆ ਹੈ ਕਿ ਸੋਨਾਲੀ ਦੇ ਖਾਣੇ ਵਿਚ ਕੁਝ ਮਿਲਾਇਆ ਗਿਆ ਸੀ। ਸੋਨਾਲੀ ਦੀ ਭੈਣ ਤੇ ਜੇਠਾਨੀ ਨੇ ਮੀਡੀਆ ਦੇ ਸਾਹਮਣੇ ਇਹ ਬਿਆਨ ਦਿੱਤੇ ਹਨ।

ਸੋਨਾਲੀ ਫੋਗਾਟ ਦੀ ਵੱਡੀ ਭੈਣ ਰੇਮਨ ਫੋਗਾਟ ਨੇ ਦੱਸਿਆ ਕਿ ਰਾਤ 11 ਵਜੇ ਉਹ ਆਪਣੇ-ਆਪ ਨੂੰ ਬੀਮਾਰ ਮਹਿਸੂਸ ਕਰ ਰਹੀ ਸੀ ਤੇ ਇਸ ਤੋਂ ਬਾਅਦ ਖਾਣੇ ਦੀ ਸ਼ਿਕਾਇਤ ਕੀਤੀ। ਸੋਨਾਲੀ ਫੋਗਾਟ ਦੀ ਮੌਤ ‘ਤੇ ਉਸ ਦੀ ਭੈਣ ਰੇਮਨ ਨੇ ਕਿਹਾ ਕਿ ਸੋਨਾਲੀ ਦੀ ਮਾਂ ਨਾਲ ਫੋਨ ‘ਤੇ ਗੱਲ ਹੋਈ ਸੀ।

ਸੋਨਾਲੀ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਉਹ ਖਾਣਾ ਖਾ ਕੇ ਕੁਝ ਠੀਕ ਫੀਲ ਨਹੀਂ ਕਰ ਰਹੀ। ਉਹ ਆਪਣੇ ਸਰੀਰ ਵਿੱਚ ਇੱਕ ਹਲਚਲ ਮਹਿਸੂਸ ਕਰ ਰਹੀ ਹੈ। ਭੈਣ ਨੂੰ ਕਿਹਾ ਕਿ ਮਾਂ ਨੇ ਉਹਨੂੰ ਡਾਕਟਰ ਨੂੰ ਮਿਲਣ ਲਈ ਕਿਹਾ ਸੀ ਪਰ ਸਵੇਰੇ ਉਸ ਦੀ ਮੌਤ ਦੀ ਖ਼ਬਰ ਆਈ। ਸੋਨਾਲੀ ਫੋਗਟ ਦੀ ਜੇਠਾਣੀ ਮਨੋਜ ਫੋਗਟ ਨੇ ਦੱਸਿਆ ਕਿ ਮੇਰੀ ਉਸ ਨਾਲ ਰਾਤ ਨੂੰ ਗੱਲ ਹੋਈ ਸੀ ਅਤੇ ਉਹ ਬਿਲਕੁਲ ਠੀਕ ਸੀ।

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਜਨਤਾ ਪਾਰਟੀ ਦੀ ਨੇਤਾ ਤੇ ਟਿਕਟੋਕ ਸਟਾਰ ਸੋਨਾਲੀ ਫੋਗਾਟ ਦੀ ਗੋਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਸੋਨਾਲੀ ਫੋਗਾਟ ਮਹਿਜ਼ 41 ਸਾਲਾਂ ਦੀ ਸੀ ਅਤੇ ਸੋਮਵਾਰ ਰਾਤ ਨੂੰ ਗੋਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਸੋਨਾਲੀ ਫੋਗਾਟ ਦਾ ਜਨਮ ਫਤਿਹਾਬਾਦ ਦੇ ਭੂਥਾਨ ਪਿੰਡ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ।

ਦਸਵੀਂ ਤੱਕ ਪੜ੍ਹ ਕੇ ਹੀ ਸੋਨਾਲੀ ਦਾ ਵਿਆਹ ਆਪਣੀ ਭੈਣ ਦੇ ਜੀਜਾ ਸੰਜੇ ਨਾਲ ਹੋਇਆ ਸੀ। ਸਾਲ 2016 ਵਿੱਚ ਸੰਜੇ ਦੀ ਹਰਿਆਣਾ ਸਥਿਤ ਆਪਣੇ ਫਾਰਮ ਹਾਊਸ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ।