ਸੋਨਾਲੀ ਫੋਗਾਟ ਦੀ ਮੌਤ ਬਣੀ ਰਾਜ਼, ਪੁਲਿਸ ਨੇ PA ਲਿਆ ਹਿਰਾਸਤ ‘ਚ, ਘਰੋਂ ਸਾਰਾ ਡਾਟਾ ਗਾਇਬ

0
1306

ਹਰਿਆਣਾ। ਅਦਾਕਾਰਾ ਸੋਨਾਲੀ ਫੋਗਾਟ ਦੀ ਮੌਤ ਨੂੰ ਪੁਲਿਸ ਨੇ ਵੀ ਗੈਰ-ਕੁਦਰਤੀ ਮੰਨਿਆ ਹੈ। ਫਿਲਹਾਲ ਪੁਲਿਸ ਇਸ ਆਧਾਰ ‘ਤੇ ਜਾਂਚ ਕਰ ਰਹੀ ਹੈ। ਇਸੇ ਵਿਚਾਲੇ ਪੁਲਿਸ ਨੇ ਸੋਨਾਲੀ ਫੋਗਾਟ ਦੇ ਪੀਏ ਸੁਧੀਰ ਸਾਂਗਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਸੋਨਾਲੀ ਫੋਗਾਟ ਦੀ ਮੌਤ ‘ਤੇ ਪਰਿਵਾਰ ਅਤੇ ਹਰ ਕੋਈ ਕਤਲ ਦਾ ਸ਼ੱਕ ਜਤਾ ਰਿਹਾ ਹੈ, ਜਿਸ ਤੋਂ ਬਾਅਦ ਸੋਨਾਲੀ ਦੇ ਨਾਲ ਗਏ ਲੋਕਾਂ ‘ਤੇ ਸਿੱਧਾ ਸ਼ੱਕ ਹੈ। ਹੁਣ ਪਤਾ ਲੱਗਾ ਹੈ ਕਿ ਪੀਏ ਸੁਧੀਰ ਸਾਂਗਵਾਨ ਨੂੰ ਗੋਆ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੇ ਨਾਲ ਹੀ ਉਸ ਦੇ ਪਰਿਵਾਰਕ ਮੈਂਬਰਾਂ ਨੇ ਵੀ ਉਸ ‘ਤੇ ਗੰਭੀਰ ਦੋਸ਼ ਲਾਏ ਹਨ।

ਪੁਲਿਸ ਅਤੇ ਪਰਿਵਾਰਕ ਮੈਂਬਰਾਂ ਮੁਤਾਬਕ ਪੀਏ ਸੁਧੀਰ ਸਾਂਗਵਾਨ ਲਗਾਤਾਰ ਆਪਣੇ ਬਿਆਨ ਬਦਲ ਰਿਹਾ ਹੈ, ਜਿਸ ਕਾਰਨ ਉਹ ਸ਼ੱਕ ਦੇ ਘੇਰੇ ਵਿੱਚ ਹੈ। ਨਾਲ ਹੀ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸੋਨਾਲੀ ਆਪਣਾ ਜ਼ਿਆਦਾਤਰ ਸਮਾਂ ਹਿਸਾਰ ਸਥਿਤ ਆਪਣੇ ਸੰਤ ਨਗਰ ਵਾਲੇ ਘਰ ‘ਚ ਬਿਤਾਉਂਦੀ ਸੀ। ਜਿੱਥੋਂ ਕੰਪਿਊਟਰ ਸਣੇ ਕੰਪਿਊਟਰ ਆਪਰੇਟਰ ਦਾ ਸਾਰਾ ਡਾਟਾ ਵੀ ਘਰੋਂ ਗਾਇਬ ਹੈ। ਅਜਿਹੇ ‘ਚ ਕਿਸੇ ਵੱਡੀ ਸਾਜ਼ਿਸ਼ ਦਾ ਸ਼ੱਕ ਜਤਾਇਆ ਜਾ ਸਕਦਾ ਹੈ।

ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਨੇ ਸੁਧੀਰ ਨੂੰ 50 ਵਾਰ ਫੋਨ ਕੀਤਾ ਪਰ ਉਸ ਨੇ ਕਿਸੇ ਦੇ ਫੋਨ ਦਾ ਜਵਾਬ ਨਹੀਂ ਦਿੱਤਾ। ਇਸ ਦੇ ਨਾਲ ਹੀ ਇਕ ਫੋਨ ਆਇਆ ਕਿ ਸੋਨਾਲੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਇਸ ਤੋਂ ਬਾਅਦ ਉਸ ਦਾ ਕਿਸੇ ਨਾਲ ਕੋਈ ਸੰਪਰਕ ਨਹੀਂ ਹੋਇਆ।
ਸੋਨਾਲੀ ਦੀ ਮਾਂ ਦਾ ਕਹਿਣਾ ਹੈ ਕਿ ਸੋਨਾਲੀ ਨੇ ਉਸ ਨੂੰ ਫੋਨ ‘ਤੇ ਦੱਸਿਆ ਕਿ ਇੱਥੇ ਮੇਰੇ ਖਿਲਾਫ ਕੋਈ ਗਲਤ ਸਾਜ਼ਿਸ਼ ਰਚੀ ਜਾ ਰਹੀ ਹੈ। ਖਾਣੇ ਵਿੱਚ ਵੀ ਕੁਝ ਮਿਲਾਇਆ ਗਿਆ ਹੈ, ਖਾਣਾ ਖਾਣ ਤੋਂ ਬਾਅਦ ਹੱਥ-ਪੈਰ ਸੁੰਨ ਹੋ ਰਹੇ ਹਨ।

ਸੋਨਾਲੀ ਫੋਗਾਟ ਦੀ ਭੈਣ ਨੇ ਦੱਸਿਆ ਕਿ ਮੌਤ ਤੋਂ ਪਹਿਲਾਂ ਸੋਨਾਲੀ ਨੇ ਉਸ ਨਾਲ ਤਿੰਨ ਵਾਰ ਗੱਲ ਕੀਤੀ ਸੀ। ਉਸ ਨੇ ਵ੍ਹਾਟਸਐਪ ‘ਤੇ ਗੱਲ ਕਰਨ ਲਈ ਕਿਹਾ। ਗੱਲ ਕਰਦੇ ਹੋਏ ਸੋਨਾਲੀ ਨੇ ਕਿਹਾ ਕਿ ਮੈਨੂੰ ਇੱਥੇ ਡਰ ਲੱਗ ਰਿਹਾ ਹੈ। ਇੱਥੇ ਮੇਰੇ ਨਾਲ ਬਹੁਤ ਕੁਝ ਗਲਤ ਹੋ ਰਿਹਾ ਹੈ। ਸਭ ਕੁਝ ਘਰ ਆ ਕੇ ਦੱਸਾਂਗੀ।