ਲੰਬੀ ਪਿੰਡ ਦੇ ਗਰੀਬ ਕਿਸਾਨ ਦਾ ਬੇਟਾ ਬਣਿਆ ਏਅਰ ਫੋਰਸ ‘ਚ ਫਲਾਈਂਗ ਅਫ਼ਸਰ, ਪਰਿਵਾਰ ਨੂੰ ਸਫਲਤਾ ‘ਤੇ ਮਾਣ

0
430

ਚੰਡੀਗੜ੍ਹ. ਮੁਕਤਸਰ ਸ਼ਹਿਰ ਦੀ ਤਹਿਸੀਲ ਮਲੋਟ ਦੇ ਪਿੰਡ ਲੰਬੀ ਦੇ ਸਧਾਰਨ ਕਿਸਾਨ ਦੇ ਬੇਟੇ ਗੁਰਪ੍ਰੀਤ ਸਿੰਘ ਬਰਾੜ (22) ਨੂੰ ਏਅਰ ਫੋਰਸ ਵਿਚ ਫਲਾਈਂਗ ਅਫਸਰ ਚੁਣਿਆ ਗਿਆ ਹੈ। ਗੁਰਪ੍ਰੀਤ ਦੀ ਇਸ ਨਿਯੁਕਤੀ ਉੱਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਕਾਫੀ ਖੁਸ਼ੀ ਹੈ। ਲੰਬੀ ਦੇ ਗੁਰਪ੍ਰੀਤ ਸਿੰਘ ਬਰਾੜ ਨੇ ਭਾਰਤੀ ਏਅਰ ਫੋਰਸ ‘ਚ ਫਲਾਈਂਗ ਅਫਸਰ ਦਾ ਕਮਿਸ਼ਨ ਲਿਆ ਹੈ। ਕਿਸਾਨ ਸਤਨਾਮ ਸਿੰਘ ਨਿੰਦਰ ਮਹੰਤ ਅਤੇ ਰਣਜੀਤ ਕੌਰ ਦੇ ਸਪੁੱਤਰ ਗੁਰਪ੍ਰੀਤ ਸਿੰਘ ਬਰਾੜ ਨੇ 5ਵੀਂ ਤੱਕ ਦੀ ਸਿੱਖਿਆ ਮਲੋਟ ਦੇ ਸੈਕਰਡ ਹਾਰਟ ਕਾਨਵੈਂਟ ਸਕੂਲ ਵਿੱਚ ਹਾਸਿਲ ਕੀਤੀ ਹੈ ਅਤੇ 10ਵੀਂ ਪੰਜਾਬ ਪਬਲਿਕ ਸਕੂਲ ਨਾਭਾ ਤੋਂ ਪਾਸ ਕੀਤੀ।

12ਵੀਂ ਅਤੇ ਐਨਡੀਏ ਦੀ ਕੋਚਿੰਗ ਉਸਨੇ ਚੰਡੀਗੜ੍ਹ ਦੀ ਇੰਪੈਕਟ ਅਕੈਡਮੀ ਤੋਂ ਲਈ। ਕੱਲ੍ਹ ਹੈਦਰਾਬਾਦ ਵਿਚ ਹੋਈ ਪਾਸਿੰਗ ਆਊਟ ਪਰੇਡ ਤੋਂ ਬਾਅਦ ਉਸਨੂੰ ਬੈਚ ਲਾਇਆ ਗਿਆ। ਕੋਰੋਨਾ ਕਰਕੇ ਉਸਦੇ ਮਾਂ ਬਾਪ ਭਾਵੇਂ ਮੌਕੇ ‘ਤੇ ਨਹੀਂ ਪੁੱਜ ਸਕੇ, ਪਰ ਟੀਵੀ ਵਿੱਚ ਰਾਸ਼ਟਰੀ ਚੈਨਲਾਂ ਉਪਰ ਚੱਲੀਆਂ ਲਾਈਵ ਖਬਰਾਂ ਵਿਚ ਉਨ੍ਹਾਂ ਨੇ ਸਭ ਕੁੱਝ ਦੇਖਿਆ ਅਤੇ ਉਨ੍ਹਾਂ ਨੂੰ ਆਪਣੇ ਬੇਟੇ ਉੱਤੇ ਕਾਫੀ ਮਾਣ ਹੋਈਆ। ਇਸ ਪ੍ਰਾਪਤੀ ਨੂੰ ਲੈ ਕੇ ਪਰਿਵਾਰ ਵਿਚ ਖ਼ੁਸ਼ੀ ਦਾ ਮਾਹੌਲ ਹੈ ਤੇ ਉਨ੍ਹਾਂ ਨੂੰ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।