ਘਰੇਲੂ ਝਗੜੇ ਤੋਂ ਬਾਅਦ ਤਰਨਤਾਰਨ ‘ਚ ਜਵਾਈ ਨੇ ਡਾਂਗ ਮਾਰ ਕੇ ਸਹੁਰੇ ਨੂੰ ਮੌਤ ਦੇ ਘਾਟ ਉਤਾਰਿਆ, ਇੱਕ ਸਾਲ ਦਾ ਬੱਚਾ ਵੀ ਜ਼ਖਮੀ

0
1538

ਤਰਨਤਾਰਨ (ਬਲਜੀਤ ਸਿੰਘ) | ਸਹੁਰੇ ਘਰ ਚਲਦੇ ਝਗੜੇ ਦਾ ਨਿਪਟਾਰਾ ਜਦੋਂ ਪੰਚਾਇਤ ਵਿਚ ਨਾ ਹੋਇਆ ਤਾਂ ਕੁੜੀ ਨੂੰ ਆਪਣੇ ਘਰ ਲਿਆ ਰਹੇ ਪਰਿਵਾਰ ‘ਤੇ ਸਾਥੀਆਂ ਸਣੇ ਜਵਾਈ ਨੇ ਹਮਲਾ ਕਰ ਦਿੱਤਾ। ਇਸ ਵਿੱਚ ਸਹੁਰੇ ਦੀ ਮੌਤ ਹੋ ਗਈ। ਸੱਸ ਅਤੇ ਸਾਲਾ ਵੀ ਗੰਭੀਰ ਜ਼ਖਮੀ ਹੋਇਆ ਹੈ।

ਸਹੁਰੇ ’ਤੇ ਕੀਤੇ ਹਮਲੇ ਦੌਰਾਨ ਸਹੁਰੇ ਦਾ ਮੋਟਰਸਾਈਕਲ ਬੇਕਾਬੂ ਹੋ ਗਿਆ। ਮੋਟਰਸਾਇਕਲ ‘ਤੇ ਸਵਾਰ 1 ਦਾ ਮਾਸੂਮ ਬੱਚਾ ਵੀ ਜ਼ਖਮੀ ਹੋ ਗਿਆ।

ਥਾਣਾ ਖੇਮਕਰਨ ਦੀ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਚਾਰ ਲੋਕਾਂ ਦੇ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।

ਖੇਮਕਰਨ ਵਾਸੀ ਦਲੇਰ ਸਿੰਘ (46) ਦੀ ਲੜਕੀ ਸੋਨੀਆ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਪਿੰਡ ਵੈਰੋਵਾਲ ਵਾਸੀ ਸਤਨਾਮ ਸਿੰਘ ਨਾਲ ਹੋਇਆ ਸੀ। ਸੋਨੀਆ ਦਾ ਇਕ ਸਾਲ ਦਾ ਬੱਚਾ ਵੀ ਹੈ।

ਸੋਨੀਆ ਦੇ ਸਹੁਰੇ ਘਰ ਚੱਲ ਰਹੇ ਕਲੇਸ਼ ਦਾ ਨਿਪਟਾਰਾ ਕਰਨ ਲਈ ਨੂੰ ਦਲੇਰ ਸਿੰਘ ਪਤਨੀ ਬਲਜੀਤ ਕੌਰ ਅਤੇ ਪੁੱਤਰ ਜਸ਼ਨ ਨਾਲ ਵੈਰੋਵਾਲ ਗਿਆ ਸੀ। ਇੱਥੇ ਪੰਚਾਇਤ ਵਿੱਚ ਫੈਸਲਾ ਰੱਖਿਆ ਗਿਆ ਪਰ ਨੇਪਰੇ ਨਾ ਚੜ੍ਹ ਸਕਿਆ।

ਦੇਰ ਸ਼ਾਮ ਦਲੇਰ ਸਿੰਘ ਆਪਣੀ ਮੋਟਰਸਾਈਕਲ ਰੇਹੜੀ ’ਤੇ ਸੋਨੀਆ ਅਤੇ ਉਸਦੇ ਬੱਚੇ ਜੁਗਰਾਜ ਨੂੰ ਲੈ ਕੇ ਖੇਮਕਰਨ ਲਈ ਚੱਲ ਪਿਆ। ਉਹ ਖੇਮਕਰਨ ਤੋਂ ਕੁਝ ਹੀ ਦੂਰੀ ’ਤੇ ਸੀ ਕਿ ਪਿੱਛੋਂ ਸੋਨੀਆ ਦਾ ਪਤੀ ਆਪਣੇ ਤਿੰਨ ਹੋਰ ਸਾਥੀਆਂ ਨਾਲ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਪਿੱਛੇ ਆ ਗਿਆ ਜਿਨ੍ਹਾਂ ਨੇ ਰੇਹੜੀ ਚਲਾ ਰਹੇ ਦਲੇਰ ਸਿੰਘ ਤੇ ਹਮਲਾ ਕਰ ਦਿੱਤਾ। ਰੇਹੜੀ ਪਲਟ ਗਈ ਅਤੇ ਉਸ ਵਿਚ ਸਵਾਰ ਸਾਰੇ ਲੋਕ ਜ਼ਖ਼ਮੀ ਹੋ ਗਏ। ਡਾਂਗਾਂ ਮਾਰ ਕੇ ਸਾਗਰ ਨੇ ਆਪਣੇ ਸਹੁਰੇ ਦਲੇਰ ਸਿੰਘ ਦਾ ਕਤਲ ਕਰ ਦਿੱਤਾ।

ਸੱਸ ਅਤੇ ਸਾਲੇ ਦੀ ਵੀ ਭਾਰੀ ਕੁੱਟਮਾਰ ਕੀਤੀ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ। ਇਸ ਹਮਲੇ ਦੌਰਾਨ ਰੇਹੜੀ ਪਲਟਣ ਕਰਕੇ ਸੋਨੀਆ ਅਤੇ ਉਸਦਾ ਇੱਕ ਸਾਲ ਦਾ ਬੱਚਾ ਵੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਖੇਮਕਰਨ ਤੋਂ ਮੁੱਢਲੀ ਸਹਾਇਤਾ ਦੇ ਕੇ ਪੱਟੀ ਲਈ ਰੈਫਰ ਕਰ ਦਿੱਤਾ ਗਿਆ ਹੈ।