ਅਮਰੀਕਾ ਤੋਂ ਆਏ ਜਵਾਈ ਨੇ ਪਤਨੀ ਤੇ ਸੱਸ ‘ਤੇ ਚਲਾਈਆਂ ਗੋਲੀਆਂ, ਸੱਸ ਦੀ ਮੌਤ

0
2342

ਹੁਸ਼ਿਆਰਪੁਰ (ਅਮਰੀਕ ਕੁਮਾਰ) | ਅਮਰੀਕਾ ਤੋਂ ਆਏ ਮਨਦੀਪ ਸਿੰਘ ਨੇ ਆਪਣੀ ਸੱਸ ਬਲਵੀਰ ਕੌਰ ਅਤੇ ਪਤਨੀ ਸ਼ਵਦੀਪ ਕੌਰ ਸਰੀਨਾ ‘ਤੇ ਗੋਲੀਆਂ ਚਲਾ ਦਿੱਤੀਆਂ ਤੇ ਮੌਕੇ ਤੋਂ ਫਰਾਰ ਹੋ ਗਿਆ। ਸੱਸ ਬਲਵੀਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪਤਨੀ ਸ਼ਵਦੀਪ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ, ਜਿਸ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦਾਖਲ ਕਰਵਾਇਆ ਗਿਆ।

ਸ਼ਵਦੀਪ ਦਾ ਵਿਆਹ 2-5-2018 ਨੂੰ ਮਨਦੀਪ ਸਿੰਘ ਵਾਸੀ ਸਿੰਘਪੁਰ ਜਲੰਧਰ ਨਾਲ ਹੋਇਆ ਸੀ, ਜਿਸ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। ਸ਼ਵਦੀਪ ਕੌਰ ਵੱਲੋਂ ਦਿੱਤੇ ਬਿਆਨ ਮੁਤਾਬਕ ਕੱਲ ਰਾਤ ਮਨਦੀਪ ਉਸ ਦੇ ਘਰ ਆਇਆ ਅਤੇ ਸਵੇਰੇ ਉੱਠਦਿਆਂ ਹੀ ਉਸ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ। ਖੂਨ ਨਾਲ ਲਥਪਥ ਬੈੱਡ ਦੀ ਚਾਦਰ ਅਤੇ 4 ਗੋਲੀਆਂ ਦੇ ਖੋਲ ਮਿਲੇ।

ਉਸ ਦੀ ਮਾਂ ਬਲਵੀਰ ਕੌਰ ‘ਤੇ ਵੀ ਆਰੋਪੀ ਨੇ ਗੋਲੀਆਂ ਚਲਾਈਆਂ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੋਲੀਆਂ ਮਾਰਨ ਤੋਂ ਬਾਅਦ ਆਰੋਪੀ ਮੌਕੇ ਤੋਂ ਫਰਾਰ ਹੋ ਗਿਆ। ਪਿੰਡ ‘ਚੋਂ ਨਿਕਲਦੇ ਸਮੇਂ ਆਰੋਪੀ ਦੀਆਂ ਤਸਵੀਰਾਂ CCTV ਵਿੱਚ ਕੈਦ ਹੋ ਗਈਆਂ। ਪੁਲਿਸ ਮਨਦੀਪ ਦੀ ਭਾਲ ਕਰ ਰਹੀ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)