ਜਵਾਈ ਨੇ ਸਹੁਰਿਆਂ ਦੇ ਘਰ ‘ਤੇ ਕੀਤਾ ਹਮਲਾ, ਸਾਮਾਨ ਦੀ ਕੀਤੀ ਭੰਨ-ਤੋੜ

0
442

ਜਲੰਧਰ, 20 ਨਵੰਬਰ | ਕੈਂਟ ਦੇ ਮੁਹੱਲਾ ਨੰਬਰ 6 ਤੋਂ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਜਵਾਈ ਵੱਲੋਂ ਆਪਣੇ ਸੁਹਰੇ ਘਰ ਪਹੁੰਚ ਕੇ ਗੁੰਡਾਗਰਦੀ ਤੇ ਭੰਨ-ਤੋੜ ਕੀਤੀ ਗਈ। ਇਸ ਮੌਕੇ ਘਰ ਦੀ ਮਾਲਕ ਮੀਨੂੰ ਨੇ ਦੱਸਿਆ ਕਿ ਮੇਰੀ ਬੇਟੀ ਆਪਣੇ ਪਿਤਾ ਦਾ ਹਾਲਚਾਲ ਜਾਣਨ ਲਈ ਆਈ ਸੀ ਤੇ ਉਸ ਪਿੱਛੋਂ ਉਸ ਦੇ ਪਤੀ ਨੇ ਘਰ ਵੜ ‘ਤੇ ਹਮਲਾ ਕਰ ਦਿੱਤਾ। ਬੇਟੀ ਨੇ ਲੜਕੇ ਨਾਲ ਲਵ ਮੈਰਿਜ ਕਰਵਾਈ ਹੋਈ ਹੈ।

ਜਾਣਕਾਰੀ ਦਿੰਦਿਆ ਮੀਨੂੰ ਨੇ ਦੱਸਿਆ 9-10 ਬੰਦੇ ਘਰ ਆਏ ਤੇ ਘਰ ਦੇ ਗੇਟ ‘ਤੇ ਕਿਰਪਾਨਾਂ, ਦਾਤਰਾਂ ਨਾਲ ਹਮਲਾ ਕਰ ਦਿੱਤਾ ਤੇ ਕਾਫੀ ਨੁਕਸਾਨ ਕੀਤਾ, ਜਿਸ ‘ਚ ਮੋਟਰਸਾਈਕਲ ਤੇ ਗੱਡੀ ਦੀ ਵੀ ਭੰਨ-ਤੋੜ ਕਰ ਦਿੱਤੀ, ਜਿਸ ਨਾਲ ਸਾਰਾ ਪਰਿਵਾਰ ਸਹਿਮ ਦੇ ਮਾਹੌਲ ‘ਚ ਹੈ। ਮਹਿਲਾ ਵੱਲੋਂ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)