ਸੋਢਲ ਮੇਲਾ : ਐਤਵਾਰ ਸਵੇਰੇ ਹਵਨ ਨਾਲ ਹੋਵੇਗੀ ਸ਼ੁਰੂਆਤ, ਪੜ੍ਹੋ ਪੂਰੀ ਡਿਟੇਲ, ਵੇਖੋ Videos

0
1330

ਜਲੰਧਰ | ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਇਕ ਦਿਨ ਰਹਿ ਗਿਆ ਹੈ। ਕੱਲ ਐਤਵਾਰ 19 ਸਤੰਬਰ ਨੂੰ ਧੂਮਧਾਮ ਮੇਲਾ ਮਨਾਇਆ ਜਾ ਰਿਹਾ ਹੈ। ਜਿਨ੍ਹਾਂ ਨੂੰ ਪੁੱਤਰ ਦੀ ਦਾਤ ਮਿਲੀ ਹੈ, ਉਹ ਢੋਲ ਦੇ ਨਾਲ ਮੱਥਾ ਟੇਕਣ ਦਰਬਾਰ ‘ਚ ਬਾਬਾ ਜੀ ਆਸ਼ੀਰਵਾਦ ਲੈਣ ਪਹੁੰਚ ਰਹੇ ਹਨ।

ਦਿੱਲੀ ਤੇ ਫਰੀਦਾਬਾਦ ਤੋਂ ਆਏ ਦੁਕਾਨਦਾਰ ਮੇਲੇ ‘ਚ ਦੁਕਾਨਾਂ ਸਜਾ ਰਹੇ ਹਨ। ਮੰਦਰ ਦੇ ਬਾਹਰ ਪ੍ਰਸਾਦ ਤੇ ਦੁੱਧ ਦੀਆਂ ਦੁਕਾਨਾਂ ਵੀ ਸਜ ਗਈਆਂ ਹਨ। ਮੰਦਰ ਦੇ ਸਾਹਮਣੇ ਪੁਲਿਸ ਕੰਟਰੋਲ ਰੂਮ ਬਣਾਇਆ ਗਿਆ ਹੈ।

ਕੌਂਸਲਰ ਵਿਪਨ ਚੱਢਾ ਨਵੇ ਦੱਸਿਆ ਕਿ 18 ਸਤੰਬਰ ਸ਼ਾਮ 5 ਵਜੇ ਝੰਡੇ ਦੀ ਰਸਮ ਤੇ 19 ਸਤੰਬਰ ਸਵੇਰੇ 10 ਵਜੇ ਹਵਨ ਕਰਕੇ ਮੇਲੇ ਦੀ ਸ਼ੁਰੂਆਤ ਕੀਤੀ ਜਾਵੇਗੀ। ਮੇਲੇ ‘ਚ ਤਾਇਨਾਤ ਸਿਹਤ ਵਿਭਾਗ ਦੀ ਟੀਮ ਦੀ ਨਿਗਰਾਨੀ ਮੈਡੀਕਲ ਅਫਸਰ ਕਰਨਗੇ। ਸ਼ਰਧਾਲੂਆਂ ਦੀ ਸੁਰੱਖਿਆ ਲਈ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਹੈ।

(ਨੋਟ- ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।