ਸੋਸ਼ਲ ਮੀਡੀਆ ਸਟਾਰ ਉਰਫੀ ਜਾਵੇਦ ਦਰਬਾਰ ਸਾਹਿਬ ਨਤਮਸਤਕ

0
619

ਅੰਮ੍ਰਿਤਸਰ, 8 ਨਵੰਬਰ| ਸੋਸ਼ਲ ਮੀਡੀਆ ‘ਤੇ ਆਪਣੇ ਵੱਖਰੇ ਫੈਸ਼ਨ ਲਈ ਸੁਰਖੀਆਂ ‘ਚ ਰਹਿਣ ਵਾਲੀ ਉਰਫ਼ੀ ਜਾਵੇਦ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਦੌਰਾਨ ਉਸਨੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

ਦੱਸ ਦੇਈਏ ਕਿ ਉਰਫ਼ੀ ਜਾਵੇਦ ਅਕਸਰ ਵਿਵਾਦਾਂ ‘ਚ ਘਿਰੀ ਰਹਿੰਦੀ ਹੈ ਅਤੇ ਹਾਲ ਹੀ ਵਿੱਚ ਵੀ ਉਸਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਸਨੂੰ ਪੁਲਿਸ ਗ੍ਰਿਫਤਾਰ ਕਰ ਕੇ ਲੈ ਜਾ ਰਹੀ ਸੀ। ਹਾਲਾਂਕਿ ਬਾਅਦ ਵਿੱਚ ਇਹ ਸਾਹਮਣੇ ਆਇਆ ਸੀ ਕਿ ਉਹ ਵੀਡੀਓ ਫੇਕ ਸੀ।

ਭਾਵੇਂ ਵੀਡੀਓ ਫੇਕ ਸੀ ਪਰ ਉਰਫ਼ੀ ਨੂੰ ਇਹ ਵੀਡੀਓ ਕਾਫੀ ਮਹਿੰਗੀ ਪਈ ਕਿਉਂਕਿ ਮੁੰਬਈ ਪੁਲਿਸ ਵੱਲੋਂ ਪੁਲਿਸ ਦੀ ਵਰਦੀ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ‘ਤੇ ਉਸਦੇ ਖਿਲਾਫ ਪਰਚਾ ਦਰਜ ਕਰਵਾ ਦਿੱਤਾ ਗਿਆ ਸੀ।

ਉਰਫ਼ੀ ਜਾਵੇਦ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਜਿਹੜੀਆਂ ਤਸਵੀਰਾਂ ਸੋਸ਼ਲ ਮੀਡਿਆ ‘ਤੇ ਸਾਂਝੀ ਕੀਤੀ ਗਈ ਹੈ ਉਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਰਫੀ ਆਪਣੇ ਆਮ ਅੰਦਾਜ਼ ਤੋਂ ਬਿਲਕੁਲ ਉਲਟ ਨਜ਼ਰ ਆ ਰਹੀ ਹੈ। ਦਰਅਸਲ ਉਰਫੀ ਨੇ ਇਸ ਦੌਰਾਨ ਗੁਲਾਬੀ ਰੰਗ ਦਾ ਸਲਵਾਰ ਸੂਟ ਪਾਇਆ ਹੋਇਆ ਹੈ।

ਇੰਨਾ ਹੀ ਨਹੀਂ ਬਲਕਿ ਉਰਫੀ ਨੇ ਉੱਥੇ ਕੀਰਤਨ ਵੀ ਸਰਵਣ ਕੀਤਾ ਅਤੇ ਪ੍ਰਸ਼ਾਦਾ ਵੀ ਛਕਿਆ। ਉਰਫੀ ਜਾਵੇਦ ਦੇ ਨਾਲ ਉਸ ਦੀ ਛੋਟੀ ਭੈਣ ਆਸਫੀ ਜਾਵੇਦ ਵੀ ਨਜ਼ਰ ਆਈ। ਉਰਫੀ ਨੇ ਸੋਸ਼ਲ ਮੀਡੀਆ ਉਤੇ ਸਾਂਝੀਆਂ ਕੀਤੀਆਂ ਤਸਵੀਰਾਂ ਦੇ ਕੈਪਸ਼ਨ ‘ਚ ‘ਵਾਹਿਗੁਰੂ’ ਲਿਖਿਆ ਹੈ।