ਗੁਰਦਾਸਪੁਰ (ਜਸਵਿੰਦਰ ਬੇਦੀ) | ਆਪਣੇ ਮਾਂ-ਬਾਪ ਤੇ ਭੈਣ ਨਾਲ ਸੋਸ਼ਲ ਮੀਡੀਆ ‘ਤੇ ਸਟਾਰ ਬਣਿਆ ਦੀਪ ਮਠਾਰੂ ਦੇ ਪਰਿਵਾਰ ‘ਤੇ ਉਸ ਵੇਲੇ ਕਹਿਰ ਡਿੱਗ ਗਿਆ, ਜਦ ਇਨ੍ਹਾਂ ਦੇ ਇਕਲੌਤੇ ਪੁੱਤ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ।
ਹਸਪਤਾਲ ‘ਚ ਦਾਖਲ ਦੀਪ ਨੇ ਦੱਸਿਆ ਕਿ ਉਹ ਇਕ ਲੜਕੀ ਨੂੰ ਪਿਆਰ ਕਰਦਾ ਹੈ, ਜੋ ਜਲੰਧਰ ਦੀ ਹੈ ਤੇ 10 ਸਾਲ ਤੋਂ ਅਮਰੀਕਾ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ ਤੇ ਲਗਾਤਾਰ ਲੰਬੇ ਸਮੇਂ ਤੋਂ ਸਾਡੀ ਫੋਨ ‘ਤੇ ਗੱਲਬਾਤ ਹੁੰਦੀ ਆ ਰਹੀ ਸੀ।
ਇਥੋਂ ਤੱਕ ਕਿ ਉਹ ਮੇਰੇ ਨਾਲ ਵਿਆਹ ਕਰਵਾਉਣ ਦੀ ਵੀ ਗੱਲ ਕਰਦੀ ਸੀ ਪਰ ਅਚਾਨਕ ਹੁਣ ਮਨਿੰਦਰ ਨਾਂ ਦੇ ਲੜਕੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਮੈਨੂੰ ਉਸ ਨੂੰ ਆਪਣਾ ਭਰਾ ਦੱਸਦੀ ਸੀ ਪਰ ਉਸ ਦੀ ਸਾਰੀ ਚੈਟ ਜਦ ਮੈਂ ਪੜ੍ਹੀ ਤਾਂ ਉਹ ਕਿਸੇ ਭਰਾ ਦੀ ਨਹੀਂ ਸੀ ਲੱਗ ਰਹੀ, ਜਿਸ ਕਰਕੇ ਮੈਨੂੰ ਅੱਜ ਦੁਖੀ ਹੋ ਕੇ ਇਹ ਕਦਮ ਚੁੱਕਣਾ ਪਿਆ।
ਦੂਜੇ ਪਾਸੇ ਮਾਂ-ਬਾਪ ਨੇ ਵੀ ਦੱਸਿਆ ਕਿ ਦੀਪ ਕਿਸੇ ਲੜਕੀ ਨਾਲ ਗੱਲ ਕਰਦਾ ਸੀ ਤੇ ਲੜਕੀ ਨੇ ਉਸ ਨੂੰ ਵਿਆਹ ਦਾ ਲਾਰਾ ਲਾਇਆ ਸੀ। ਪਰਿਵਾਰ ਨੇ ਦੱਸਿਆ ਕਿ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਦੀਪ ਨੇ ਇਕ ਨਾ ਸੁਣੀ ਤੇ ਕਣਕ ‘ਚੋਂ ਦਵਾਈ ਕੱਢ ਕੇ ਖਾ ਲਈ।
ਦੂਜੇ ਪਾਸੇ ਡਾਕਟਰ ਨੇ ਦੱਸਿਆ ਕਿ ਦੀਪ ਨੇ ਕੋਈ ਜ਼ਹਿਰੀਲੀ ਚੀਜ਼ ਖਾਧੀ ਸੀ, ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ, ਹੁਣ ਹਾਲਤ ਪਹਿਲਾਂ ਨਾਲੋਂ ਚੰਗੀ ਹੈ।