ਦੀਵਾਲੀ ‘ਤੇ ਵੀ ਬਾਜ਼ ਨਹੀਂ ਆਏ ਤਸਕਰ : ਸਰਹੱਦ ‘ਤੇ ਤਿੰਨ ਵਾਰ ਭੇਜੇ ਡਰੋਨ

0
199

ਅੰਮਿਤਸਰ|ਤਿਉਹਾਰ ਵਾਲੇ ਦਿਨ ਵੀ ਤਸਕਰ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਏ। ਦੀਵਾਲੀ ਦੀ ਰਾਤ ਭਾਰਤ-ਪਾਕਿ ਸਰਹੱਦ ‘ਤੇ ਤਿੰਨ ਵਾਰ ਡਰੋਨ ਦੀ ਆਵਾਜਾਈ ਹੋਈ। 10 ਤੋਂ 12 ਰਾਤ ਦੇ ਵਿਚਕਾਰ ਸੈਨਿਕਾਂ ਨੇ ਤਿੰਨ ਵਾਰ ਡਰੋਨ ਦੀ ਆਵਾਜ਼ ਸੁਣੀ । ਬੀਐਸਐਫ ਜਵਾਨਾਂ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਡਰੋਨ ਪਾਕਿਸਤਾਨ ਵੱਲ ਜਾਣ ਵਿੱਚ ਸਫ਼ਲ ਹੋ ਗਿਆ। ਇਹ ਘਟਨਾ ਅੰਮ੍ਰਿਤਸਰ ਦੇ ਥਾਣਾ ਰਮਦਾਸ ਅਧੀਨ ਪੈਂਦੀ ਬੀ.ਐਸ.ਐਫ. ਦੇ ਜਵਾਨਾਂ ਅਤੇ ਪੁਲਿਸ ਵੱਲੋਂ ਸਬੰਧਿਤ ਇਲਾਕੇ ਦੀ ਤਲਾਸ਼ੀ ਜਾਰੀ ਹੈ।