ਨਹਿਰ ‘ਚ ਡਿੱਗਿਆ ਸ਼ਰਧਾਲੂਆਂ ਨਾਲ ਭਰਿਆ ਛੋਟਾ ਹਾਥੀ, 6 ਦੀ ਗਈ ਜਾਨ, ਕਈ ਲਾਪਤਾ

0
109

ਖੰਨਾ – ਖੰਨਾ ਦੇ ਪਿੰਡ ਜਗੇੜਾ ਵਿਖੇ ਬਠਿੰਡਾ ਬ੍ਰਾਂਚ ਨਹਿਰ ‘ਚ ਦੇਰ ਰਾਤ ਨੈਣਾਂ ਦੇਵੀ ਧਾਮ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਭਰਿਆ ਛੋਟਾ ਹਾਥੀ ਟੈਂਪੂ ਨਹਿਰ ‘ਚ ਜਾ ਡਿੱਗਾ | ਟੈਂਪੂ ‘ਚ 32 ਦੇ ਕਰੀਬ ਸ਼ਰਧਾਲੂ ਸਵਾਰ ਸਨ ਜਿਨ੍ਹਾਂ ‘ਚੋਂ 12 ਤੋਂ 14 ਜਿੰਦਾ ਕੱਢ ਲਏ ਗਏ ਤੇ 12 ਦੇ ਕਰੀਬ ਲਾਪਤਾ ਦੱਸੇ ਗਏ ਹਨ | ਇਸ ਹਾਦਸੇ ‘ਚ ਚਾਲਕ ਵਾਲ-ਵਾਲ ਬਚ ਗਿਆ । ਸ਼ਰਧਾਲੂ ਪਿੰਡ ਮਾਣਕਵਾਲ ਨੇੜੇ ਬੇਗੋਵਾਲ (ਮਲੇਰਕੋਟਲਾ ) ਤੋਂ ਗਏ ਸਨ। ਕਈ ਸ਼ਰਧਾਲੂਆਂ ਨੂੰ ਹਸਪਤਾਲ ਵੀ ਦਾਖ਼ਲ ਕਰਵਾਇਆ ਗਿਆ ਹੈ ਤੇ ਕਈ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ |