ਫ਼ਰੀਦਕੋਟ ‘ਚ ਸੈਸ਼ਨ ਜੱਜ ਦੀ ਕੋਠੀ ਦੇ ਬਾਹਰ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

0
2504

ਫਰੀਦਕੋਟ | ਇੱਕ ਮਹੀਨੇ ਬਾਅਦ ਫਿਰ ਫ਼ਰੀਦਕੋਟ ‘ਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਨਜ਼ਰ ਆਏ ਹਨ। ਸ਼ਨੀਵਾਰ ਸਵੇਰੇ ਪੂਰੇ ਇਲਾਕੇ ‘ਚ ਅੱਗ ਵਾਂਗ ਖਬਰ ਫੈਲ ਗਈ ਕਿ ਸੈਸ਼ਨ ਜੱਜ ਦੀ ਕੋਠੀ ਦੀ ਕੰਧ ‘ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਹਨ।

ਖਬਰ ਮਿਲਦਿਆਂ ਹੀ ਪੁਲਿਸ ਨੇ ਨਾਅਰਿਆਂ ਨੂੰ ਸਾਫ ਕਰਵਾ ਦਿੱਤਾ।

ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ।

ਐਸਐਸਪੀ ਫਰੀਦਕੋਟ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਖਬਰ ਮਿਲਦਿਆਂ ਹੀ ਪੁਲਿਸ ਨੇ ਤੁਰੰਤ ਐਕਸ਼ਨ ਸ਼ੁਰੂ ਕਰ ਦਿੱਤਾ ਸੀ। ਕੇਸ ਦਰਜ ਕਰ ਲਿਆ ਗਿਆ ਹੈ। ਸੀਸੀਟੀਵੀ ਤੋਂ ਅਰੋਪੀਆਂ ਦਾ ਸੁਰਾਗ ਲਗਾਇਆ ਜਾ ਰਿਹਾ ਹੈ।