ਦੋਸਤ ਨਾਲ ਫਿਲਮ ਦੇਖਣ ਆਈ ਭੈਣ ਨੂੰ ਰੰਗੇ ਹੱਥੀਂ ਫੜਿਆ ਭਰਾ ਨੇ, ਲੜਕੇ ਦੀ ਕੀਤੀ ਰੋਡ ‘ਤੇ ਛਿੱਤਰ-ਪਰੇਡ

0
461

ਫਰੀਦਕੋਟ|ਪਿੰਡ ਸੁਖਣਵਾਲਾ ਦੇ ਰਹਿਣ ਵਾਲੇ ਇੱਕ ਲੜਕੇ ਦੀ ਕੁੱਝ ਲੋਕਾਂ ਵੱਲੋਂ ਉਸ ਮੌਕੇ ਕੁੱਟਮਾਰ ਕੀਤੀ ਗਈ, ਜਦੋਂ ਉਹ ਆਪਣੀ ਮਹਿਲਾ ਮਿੱਤਰ ਨਾਲ ਮੂਵੀ ਦੇਖਣ ਤੋਂ ਬਾਅਦ ਸਿਨੇਮਾ ਹਾਲ ਚੋਂ ਬਾਹਰ ਨਿਕਲ ਰਿਹਾ ਸੀ।

ਜਾਣਕਾਰੀ ਮੁਤਾਬਿਕ ਮਨਤਾਰ ਸਿੰਘ ਨਾਮਕ ਨੌਜਵਾਨ ਆਪਣੀ ਮਹਿਲਾ ਮਿੱਤਰ ਨਾਲ ਫਰੀਦਕੋਟ ਦੇ ਸਿਨੇਮਾ ਘਰ ਚ ਮੂਵੀ ਦੇਖਣ ਲਈ ਆਇਆ ਸੀ, ਜਿਸ ਦੀ ਭਿਣਕ ਲੜਕੀ ਦੇ ਭਰਾਵਾਂ ਨੂੰ ਮਿਲ ਗਈ, ਜਿਸ ਤੋਂ ਖਫ਼ਾ ਹੋਏ ਲੜਕੀ ਦੇ ਭਰਾ ਵੱਲੋਂ ਆਪਣੇ ਕੁੱਝ ਸਾਥੀਆਂ ਨਾਲ ਮਿਲ ਸਿਨੇਮਾ ਘਰ ਤੋਂ ਨਿਕਲਦੇ ਹੀ ਮਨਤਾਰ ਸਿੰਘ ਦੀ ਬੁਰੀ ਤਰਾਂ ਕੁੱਟਮਾਰ ਕਰ ਕੇ ਉਸ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਨਾਲ ਨਾ ਲਿਜਾ ਸਕਣ। ਲੜਕੇ ਦੀ ਲੱਤਾਂ ਨਾਲ ਕੁੱਟਮਾਰ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗੁਏ। ਘਟਨਾ ਦੀ ਸੂਚਨਾ ਮਿਲਣ ‘ਤੇ ਜਖਮੀ ਹਾਲਤ ਚ ਲੜਕੇ ਨੂੰ ਲੋਕਾਂ ਦੀ ਮਦਦ ਨਾਲ ਪੁਲਿਸ ਵੱਲੋਂ ਹਸਪਤਾਲ ਪੁੱਜਦਾ ਕੀਤਾ ਗਿਆ।ਫਿਲਹਾਲ ਜ਼ਖਮੀ ਲੜਕੇ ਦੇ ਬਿਆਨਾਂ ‘ਤੇ ਲੜਕੀ ਦੇ ਭਰਾ ਅਤੇ ਉਸ ਦੇ ਤਿੰਨ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਆਰੋਪੀ ਹਲੇ ਫ਼ਰਾਰ ਦੱਸੇ ਜਾ ਰਹੇ ਹਨ।