ਲੁਧਿਆਣਾ | ਇਥੋਂ ਦੇ ਮਾਛੀਵਾੜਾ ਦੇ ਪਿੰਡ ਸਿਕੰਦਰਪੁਰ ਵਿਚ ਦਰਵਾਜ਼ਾ ਖੋਲ੍ਹਣ ਵਿਚ ਸਮਾਂ ਲੱਗਣ ‘ਤੇ ਇਕ ਵਿਅਕਤੀ ਨੇ ਆਪਣੀ ਭਰਜਾਈ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮੁਲਜ਼ਮ ਲਾਸ਼ ਨੂੰ ਬੋਰੀ ਵਿਚ ਪਾ ਕੇ ਖੇਤ ਵਿਚ ਸੁੱਟ ਕੇ ਫਰਾਰ ਹੋ ਗਿਆ। ਉਸ ਨੇ ਕਤਲ ਦੀ ਘਟਨਾ ਨੂੰ ਫ਼ੋਨ ਵਿਚ ਰਿਕਾਰਡ ਕਰ ਲਿਆ ਅਤੇ ਵੀਡੀਓ ਇਕ ਦੋਸਤ ਨੂੰ ਭੇਜ ਦਿੱਤੀ।
ਉਸ ਨੇ ਅੱਗੇ ਵੀਡੀਓ ਔਰਤ ਦੇ ਪਤੀ ਨੂੰ ਭੇਜ ਦਿੱਤੀ। ਮ੍ਰਿਤਕਾ ਦੀ ਪਛਾਣ ਮੁਸਕਾਨ 30 ਸਾਲ ਵਜੋਂ ਹੋਈ ਹੈ। ਉਸ ਨੇ ਖੂਨ ਦੇ ਦਾਗ ਤੇ ਫਰਸ਼ ਨੂੰ ਸਾਫ਼ ਕੀਤਾ। ਮਾਛੀਵਾੜਾ ਪੁਲਿਸ ਨੇ 32 ਸਾਲਾ ਅਮਰੀਕ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਉਹ ਸ਼ਰਾਬੀ ਹੈ। ਘਟਨਾ ਦੇ ਕੁਝ ਘੰਟਿਆਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਭੱਜਣ ਸਮੇਂ ਆਰੋਪੀ ਜੇਠ ਨੇ ਫਰਸ਼ ਨੂੰ ਧੋਇਆ ਅਤੇ ਭਰਜਾਈ ਦੀ ਇਕ ਸਾਲ ਦੀ ਬੇਟੀ ਨੂੰ ਗੁਆਂਢੀ ਦੇ ਹਵਾਲੇ ਕਰ ਦਿੱਤਾ। ਆਰੋਪੀ ਦੀ ਪਤਨੀ 6 ਮਹੀਨਿਆਂ ਤੋਂ ਉਸ ਨੂੰ ਛੱਡ ਗਈ ਸੀ। ਮੁਲਜ਼ਮ ਨੂੰ ਸ਼ੱਕ ਸੀ ਕਿ ਮੁਸਕਾਨ ਨੇ ਹੀ ਉਸਦੇ ਅਤੇ ਉਸਦੀ ਪਤਨੀ ਵਿਚ ਮਤਭੇਦ ਪੈਦਾ ਕੀਤੇ ਹਨ। ਉਸ ਨੂੰ ਮੁਸਕਾਨ ਨਾਲ ਰੰਜਿਸ਼ ਸੀ। ਜਦੋਂ ਮੁਸਕਾਨ ਨੇ ਘਰ ਦਾ ਦਰਵਾਜ਼ਾ ਖੋਲ੍ਹਣ ‘ਚ ਦੇਰੀ ਕੀਤੀ ਤਾਂ ਉਸ ਨੇ ਗੁੱਸੇ ‘ਚ ਆ ਕੇ ਉਸ ਦਾ ਕਤਲ ਕਰ ਦਿੱਤਾ।
ਵੇਖੋ ਵੀਡੀਓ