ਸਾਲੀ ਨੇ ਘਰ ਆ ਕੇ ਕੁੱਟਿਆ ਤਾਂ ਨੌਜਵਾਨ ਨੇ ਸ਼ਰਮ ਨਾਲ ਕੀਤੀ ਆਤਮਹੱਤਿਆ, ਸੁਣੋ ਜ਼ਹਿਰ ਖਾਣ ਤੋਂ ਬਾਅਦ ਕੀ-ਕੀ ਬੋਲਿਆ

0
2252

ਅਮਰੀਕ ਕੁਮਾਰ | ਹੁਸ਼ਿਆਰਪੁਰ

ਪਿੰਡ ਅਲਾਹਾਬਾਦ ਦੇ ਇੱਕ ਨੌਜਵਾਨ ਨੇ ਸਾਲੀ ਤੋਂ ਤੰਗ ਆ ਕੇ ਜ਼ਹਿਰ ਖਾ ਲਿਆ ਜਿਸ ਨਾਲ ਉਸ ਦੀ ਮੌਤ ਹੋ ਗਈ।

ਮ੍ਰਿਤਕ ਸਰਬਜੀਤ ਕੁਮਾਰ ਦੇ ਭਰਾ ਸੁਰਿੰਦਰਪਾਲ ਨੇ ਦੱਸਿਆ ਕਿ ਭਰਾ ਦਾ ਵਿਆਹ 12 ਸਾਲ ਪਹਿਲਾਂ ਪਿੰਡ ਬਜਵਾੜਾ ਵਿਖੇ ਹੋਇਆ ਸੀ। ਉਸ ਦੇ ਘਰ ਤਿੰਨ ਲੜਕੀਆਂ ਨੇ ਜਨਮ ਲਿਆ। ਸੁਰਿੰਦਰਪਾਲ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਪਿਛਲੇ ਲਗਭਗ ਦੋ ਮਹੀਨਿਆਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਸੁਰਿੰਦਰਪਾਲ ਘਰ ‘ਚ ਹੀ ਰਹਿ ਰਿਹਾ ਸੀ।

ਸਰਬਜੀਤ ਦੀ ਸਾਲੀ ਵੱਲੋਂ ਬੀਤੇ ਦਿਨ ਬਿਨਾਂ ਕਿਸੇ ਕਾਰਨ ਹੀ ਘਰ ‘ਚ ਆ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ। ਇਸ ਤੋਂ ਦੁਖੀ ਹੋ ਕੇ ਉਸ ਦੇ ਭਰਾ ਸੁਰਿੰਦਰਪਾਲ ਨੇ ਜ਼ਹਿਰੀਲੀ ਚੀਜ਼ ਨਿਗਲ ਲਈ। ਇਸ ਕਾਰਣ ਉਸਦੀ ਮੌਤ ਹੋ ਗਈ।

ਇਸ ਬਾਰੇ ਏਐੱਸਆਈ ਲਖਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।