ਫਤਿਹਗੜ੍ਹ ਸਾਹਿਬ, 24 ਦਸੰਬਰ| ਗਾਇਕ ਸਤਵਿੰਦਰ ਬੁੱਗਾ ਦਾ ਆਪਣੇ ਭਰਾਵਾਂ ਨਾਲ ਵਿਵਾਦ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ। ਇਥੋਂ ਤੱਕ ਕੇ ਸਤਵਿੰਦਰ ਬੁੱਗਾ ਉਤੇ ਆਪਣੀ ਭਾਬੀ ਦੇ ਮਰਡਰ ਦੇ ਇਲਜ਼ਾਮ ਵੀ ਉਸਦੇ ਭਰਾ ਵਲੋਂ ਲਾਏ ਗਏ ਹਨ।
ਹੁਣ ਤਾਜ਼ਾ ਮਾਮਲੇ ਵਿਚ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਗਾਇਕ ਸਤਵਿੰਦਰ ਬੁੱਗਾ ਨੇ ਚੱਲਦੇ ਲਾਈਵ ‘ਚ ਆਪਣੇ ਭਰਾ ਨਾਲ ਕੁੱਟਮਾਰ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਬੁੱਗਾ ਨੇ ਡੰਡਿਆਂ ਨਾਲ ਆਪਣੇ ਭਰਾ ਉਤੇ ਹਮਲਾ ਕੀਤਾ ਹੈ।