ਚੰਡੀਗੜ੍ਹ |ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨੇ ਅੰਮ੍ਰਿਤਸਰ ਦੀ ਕੱਲ ਦੀ ਘਟਨਾ ‘ਤੇ ਪ੍ਰਤੀਕਰਮ ਦਿਤਾ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਮੁਦੱਈ ਰਿਹਾ ਹੈ ਤੇ 1997 ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਲਈ ਇਹ ਉਚ ਤਰਜੀਹ ਰਿਹਾ ਹੈ। ਅੰਮ੍ਰਿਤਸਰ ਵਿਚ ਕੱਲ੍ਹ ਵਾਪਰੀ ਘਟਨਾ ਫਿਰ ਚੇਤੇ ਕਰਵਾਉਂਦੀ ਹੈ ਕਿ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ।
ਪੰਜਾਬ ਵਿਚ ਸਰਕਾਰ ਚਲਾਉਣ, ਸ਼ਾਂਤੀ ਬਣਾਈ ਰੱਖਣ, ਅਮਨ ਕਾਨੂੰਨ ਵਿਵਸਥਾ ਕਾਇਮ ਰੱਖਣ ਤੇ ਆਮ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਦੀ ਇੱਛਾ ਉੱਕਾ ਹੀ ਖਤਮ ਹੋ ਗਈ ਹੈ। ਕਿਸੇ ਵੀ ਤਰੀਕੇ ਦੀ ਹਿੰਸਾ ਬੇਹੱਦ ਨਿੰਦਣਯੋਗ ਹੈ। ਜੋ ਰਾਜ ਨੂੰ ਚਲਾਉਣ ਦੇ ਇੰਚਾਰਜ ਹਨ, ਉਹਨਾਂ ਨੂੰ ਪੰਜਾਬ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੂੰ ਅਜਾਈਂ ਨਹੀਂ ਸਮਝਣਾ ਚਾਹੀਦਾ। ਮੈਂ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਸਿਆਸਤ ਚਮਕਾਉਣ ਤੋਂ ਥੋੜ੍ਹਾ ਟਾਈਮ ਕੱਢਣ ਅਤੇ ਸ਼ਾਂਤੀ ਕਾਇਮ ਰੱਖਣ ਦੇ ਸੰਵੇਦਨਸ਼ੀਲ ਤੇ ਅਹਿਮ ਕੰਮ ਵੱਲ ਧਿਆਨ ਦੇਣ। ਮੈਂ ਲੋਕਾਂ ਨੂੰ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਪੰਜਾਬ ਤੇ ਪੰਜਾਬੀਆਂ ਨੂੰ ਬਚਾਉਣ ਵਾਸਤੇ ਤੇ ਸੂਬੇ ਨੂੰ ਕਿਸੇ ਵੀ ਤਰੀਕੇ ਅੱਗ ਲਾਉਣ ਦੀ ਸਾਜ਼ਿਸ਼ ਵਿਰੁੱਧ ਇਕਜੁੱਟ ਹੋਣ।