ਲੁੱਟ-ਖੋਹ ਦਾ ਵਿਰੋਧ ਕਰਨ ‘ਤੇ ਸਿੱਖ ਨੌਜਵਾਨ ਨੂੰ ਲੁਟੇਰਿਆਂ ਨੇ ਮਾਰੀਆਂ ਗੋਲੀਆਂ, ਹੋਈ ਮੌਤ

0
658

ਅੰਮ੍ਰਿਤਸਰ | ਪੰਜਾਬ ‘ਚ ਲੁੱਟ-ਖੋਹ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਤੇ ਲੁਟੇਰੇ ਬੇਖੌਫ ਹੋ ਕੇ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਅਤੇ ਫਰਾਰ ਹੋ ਜਾਂਦੇ ਹਨ। ਲੁਟੇਰੇ ਵਾਰਦਾਤ ਤੋਂ ਲੈ ਕੇ ਨਿਹੱਥੇ ਲੋਕਾਂ ਨੂੰ ਮੌਤ ਦੇ ਘਾਟ ਵੀ ਉਤਾਰ ਦਿੰਦੇ ਹਨ। ਇਕ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਤਲਵੰਡੀ ਡੋਗਰ ਤੋਂ ਸਾਹਮਣੇ ਆਇਆ ਹੈ।

ਪਰਿਵਾਰ ਸਮੇਤ ਪਿੰਡ ਵਾਲਿਆਂ ਵਿਚ ਕਾਫੀ ਰੋਸ ਹੈ, ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਮਾਮਲਾ ਦਰਜ ਕਰ ਲਿਆ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਦੱਸ ਦਈਏ ਕਿ 2 ਭਰਾ ਆਪਣੇ ਕੰਮਕਾਜ ਤੋਂ ਬਾਅਦ ਰਾਤ ਨੂੰ ਵਾਪਸ ਘਰ ਆ ਰਹੇ ਸਨ। ਪਿੰਡ ਦੇ ਬਾਹਰ ਹੀ 2 ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ‘ਤੇ ਕਿਹਾ ਗਿਆ ਕਿ ਜੋ ਕੁਝ ਹੈ ਕੱਢ ਦਿਓ। ਲੁਟੇਰਿਆਂ ਨੇ ਪਹਿਲਾਂ ਇਕ ਭਰਾ ਦੀ ਲੱਤ ਵਿਚ ਗੋਲੀ ਮਾਰੀ ਜਦੋਂ ਦੂਜੇ ਭਰਾ ਨੇ ਵਿਰੋਧ ਕੀਤਾ ਤਾਂ ਛਾਤੀ ਵਿਚ ਗੋਲੀ ਮਾਰ ਦਿੱਤੀ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਜਿਥੇ ਇਕ ਭਰਾ ਦੀ ਮੌਤ ਹੋ ਗਈ । ਲੁਟੇਰੇ ਫਰਾਰ ਹੋ ਗਏ। ਮ੍ਰਿਤਕ ਦੀ ਪਛਾਣ ਲਖਵਿੰਦਰ ਸਿੰਘ ਵਜੋਂ ਹੋਈ ਹੈ।