ਚੰਡੀਗੜ੍ਹ | ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਪਹਿਲਾ ਵੱਡਾ ਬਿਆਨ ਆਇਆ ਹੈ। ਸਿੱਧੂ ਨੇ ਐਡਵੋਕੇਟ ਜਨਰਲ ਉਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਦੋਸ਼ੀਆਂ ਨੂੰ ਕਲੀਨ ਚਿੱਟ ਦਿੱਤੀਆਂ, ਅੱਜ ਉਨ੍ਹਾਂ ਨੂੰ ਅਹੁਦੇ ਦਿੱਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਮੈਂ ਮੁੱਦਿਆਂ ਦੀ ਲੜਾਈ ਆਖਰੀ ਦਮ ਤੱਕ ਲੜਦਾ ਹਾਂ, ਦਾਗੀ ਲੀਡਰਾਂ ਤੇ ਦਾਗੀ ਅਫਸਰਾਂ ਦਾ ਸਿਸਟਮ ਤਾਂ ਤੋੜਿਆ ਸੀ ਕਿ ਦੁਬਾਰਾ ਉਸ ਨੂੰ ਖੜ੍ਹਾ ਨਾ ਕੀਤਾ ਜਾ ਸਕਦਾ, ਮੈਂ ਇਸ ਦਾ ਵਿਰੋਧ ਕਰਦਾ ਹਾਂ।
ਕੀ ਰੁਕ ਸਕੇਗੀ ਕਾਂਗਰਸ ਅੰਦਰਲੀ ਜੰਗ?
ਨਵਜੋਤ ਸਿੱਧੂ ਦੇ ਅਸਤੀਫ਼ੇ ਨੇ ਕਾਂਗਰਸ ਦੀ ਸਿਆਸਤ ਵਿੱਚ ਫਿਰ ਭੂਚਾਲ ਲੈ ਆਂਦਾ ਹੈ। ਚੰਨੀ ਸਰਕਾਰ ਦੀ 4 ਦਿਨਾਂ ਦੀ ਹੋ ਰਹੀ ਬੱਲੇ-ਬੱਲੇ ਹੁਣ ਕਾਂਗਰਸੀਆਂ ਨੂੰ ਨਿਰਾਸ਼ਾ ਦੀ ਡੂੰਘੀ ਖੱਡ ਵੱਲ ਲਈ ਜਾ ਰਹੀ ਹੈ। ਦਲਿਤ ਸਿਆਸਤ ਦੀ ਸਾਰੇ ਭਾਰਤ ਵਿੱਚ ਗੱਲ ਚਲਾਉਣ ਵਾਲੀ ਕਾਂਗਰਸ ਹੁਣ ਫਿਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ।