ਕਰਣੀ ਸੈਨ ਪ੍ਰਧਾਨ ਦੇ ਕਤਲ ਪਿੱਛੋਂ ਸਿੱਧੂ ਦੇ ਪਿਤਾ ਦੀ ਪੋਸਟ : ਲਿਖਿਆ- ਲਗੇਗੀ ਆਗ ਤੋ ਆਏਂਗੇ ਘਰ ਕਈ ਜ਼ਦ ਮੇਂ, ਯਹਾਂ ਪੇ ਸਿਰਫ਼ ਹਮਾਰਾ ਮਕਾਨ ਥੋੜ੍ਹੀ ਹੈ

0
2555

ਮਾਨਸਾ, 7 ਦਸੰਬਰ| ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੈਂਗਸਟਰਾਂ ਅਤੇ ਸਿਆਸੀ ਗਠਜੋੜ ਨੂੰ ਲੈ ਕੇ ਪੋਸਟ ਸਾਂਝੀ ਕੀਤੀ ਹੈਉਨ੍ਹਾਂ ਨੇ ਇਹ ਪੋਸਟ ਰਾਜਸਥਾਨ ਵਿਚ ਰਾਜਪੂਤ ਕਰਣੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਮਗਰੋਂ ਸਾਂਝੀ ਕੀਤਾ ਹੈ।

ਬਲਕੌਰ ਸਿੰਘ ਨੇ ਲਿਖਿਆ, “ਲਗੇਗੀ ਆਗ ਤੋ ਆਏਂਗੇ ਘਰ ਕਈ ਜ਼ਦ ਮੇਂ, ਯਹਾਂ ਪੇ ਸਿਰਫ਼ ਹਮਾਰਾ ਮਕਾਨ ਥੋੜ੍ਹੀ ਹੈ। ਨੱਥ ਪਾਉਣ ਦੀ ਬਜਾਏ ਜਿੰਨਾ ਚਿਰ ਸਰਕਾਰਾਂ ਗੈਂਗਸਟਰਾਂ ਨੂੰ ਸ਼ੈਅ ਦਿੰਦੀਆਂ ਰਹਿਣਗੀਆਂ, ਇਸ ਹਨੇਰਗਰਦੀ ਵਿਚ ਘਰਾਂ ਦੇ ਚਿਰਾਗ ਇਸ ਤਰ੍ਹਾਂ ਹੀ ਬੁਝਾਏ ਜਾਂਦੇ ਰਹਿਣਗੇ। ਮੇਰੀ ਲੜਾਈ ਮੇਰੇ ਪੁੱਤਰ ਸੁਭਦੀਪ ਦੇ ਇਨਸਾਫ ਲਈ ਤਾਂ ਹੈ ਹੀ, ਨਾਲ ਹੀ ਗੈਂਗਸਟਰ-ਸਿਆਸੀ ਗੱਠਜੋੜ ਨੂੰ ਜੜ੍ਹੋਂ ਖ਼ਤਮ ਕਰਕੇ ਹੋਰਨਾਂ ਘਰਾਂ ਦੇ ਚਿਰਾਗ ਬਚਾਉਣ ਦੀ ਵੀ ਹੈ”।

ਪੋਸਟ ਦੇ ਨਾਲ ਬਲਕੌਰ ਸਿੰਘ ਨੇ ਰਾਜਪੂਤ ਆਫ ਇੰਡੀਆ ਦੀ ਇਕ ਪੋਸਟ ਸਾਂਝੀ ਕੀਤੀ, ਜਿਸ ਵਿਚ ਲਿਖਿਆ ਸੀ, “ਜਾਣਨਾ ਚਾਹੋਗੇ ਕਿ ਇਹ ਅਪਰਾਧੀ ਨਿਡਰ ਕਿਉਂ ਹਨ? ਕਿਉਂਕਿ ਅਸੀਂ ਜਾਤਾਂ ਵਿਚ ਵੰਡੇ ਹੋਏ ਹਾਂ। ਜਦੋਂ ਉਹੀ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਮਾਰਿਆ ਤਾਂ ਅਸੀਂ ਕਿਹਾ ਸੀ ਕਿ ਲਾਰੈਂਸ ਬਿਸ਼ਨੋਈ ਗੈਂਗ ਦੇਸ਼ ਭਗਤ ਹੈ, ਖਾਲਿਸਤਾਨੀਆਂ ਦਾ ਸਫਾਇਆ ਕਰ ਰਿਹਾ ਹੈ।
ਜਦੋਂ ਰਾਜੂ ਥੇਹਤ ਨੂੰ ਮਾਰਿਆ ਤਾਂ ਕਿਹਾ ਕਿ ਅਪਰਾਧੀਆਂ ਨੂੰ ਮਾਰ ਕੇ ਕੀ ਗਲਤ ਕੀਤਾ ਹੈ? ਹੁਣ ਇਨ੍ਹਾਂ ਦੇ ਹੱਥ ਐਨੇ ਖੁੱਲ੍ਹ ਗਏ ਹਨ ਕਿ ਉਨ੍ਹਾਂ ਨੇ ਸਮਾਜ ਸੇਵੀ ਅਤੇ ਰਾਜਪੂਤ ਕਰਣੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦਾ ਖੁੱਲ੍ਹੇਆਮ ਕਤਲ ਕਰ ਦਿੱਤਾ ਹੈ। ਹੁਣ ਵੀ ਜੇਕਰ ਪ੍ਰਸ਼ਾਸਨ ‘ਤੇ ਇਕੱਠੇ ਹੋ ਕੇ ਦਬਾਅ ਨਾ ਪਾਇਆ ਗਿਆ ਤਾਂ ਜਾਟਾਂ ਅਤੇ ਰਾਜਪੂਤਾਂ ਦੀ ਲੜਾਈ ਦਾ ਫਾਇਦਾ ਉਠਾ ਕੇ ਦੋਵਾਂ ਭਾਈਚਾਰਿਆਂ ਦੇ ਆਗੂਆਂ ਨੂੰ ਸ਼ਾਂਤ ਕਰ ਦਿੱਤਾ ਜਾਵੇਗਾ। ਸਮੇਂ ਸਿਰ ਜਾਗ ਜਾਓ”।