ਸਰਕਾਰ ਨੂੰ ਸਿੱਧੂ ਦੀ ਚਿਤਾਵਨੀ : STF ਦੀ ਰਿਪੋਰਟ ਜਨਤਕ ਕਰੋ, ਨਹੀਂ ਤਾਂ ਭੁੱਖ ਹੜਤਾਲ ‘ਤੇ ਬੈਠਾਂਗਾ

0
4968

ਮੋਗਾ | ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਚੰਨੀ ਸਰਕਾਰ ਨੂੰ ਫਿਰ ਚਿਤਾਵਨੀ ਦਿੱਤੀ ਹੈ। ਅੱਜ ਮੋਗਾ ਰੈਲੀ ‘ਚ ਸਿੱਧੂ ਨੇ ਸੀਐੱਮ ਚਰਨਜੀਤ ਚੰਨੀ ਨੂੰ ਕਿਹਾ ਕਿ ਉਹ ਪਾਰਟੀ ਦੇ ਨਿਰਦੇਸ਼ਾਂ ‘ਤੇ ਚੱਲਦੇ ਹਨ।

ਬੇਅਦਬੀ ਦੇ ਪੀੜਤ ਅੱਜ ਵੀ ਇਨਸਾਫ ਦੀ ਆਸ ਲਗਾਈ ਬੈਠੇ ਹਨ, ਜੇਕਰ ਨਸ਼ਿਆਂ ‘ਤੇ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦੀ ਰਿਪੋਰਟ ਨਾ ਖੋਲ੍ਹੀ ਗਈ ਤਾਂ ਮੈਂ ਭੁੱਖ ਹੜਤਾਲ ‘ਤੇ ਬੈਠ ਜਾਵਾਂਗਾ।

ਸਿੱਧੂ ਨੇ ਕਿਹਾ ਕਿ ਅਦਾਲਤ ਦੀ ਹਦਾਇਤ ਹੈ ਕਿ ਇਹ ਰਿਪੋਰਟ ਖੋਲ੍ਹੋ ਤੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਕਾਰਵਾਈ ਕਰੋ। ਸਿੱਧੂ ਇਸ ਤੋਂ ਪਹਿਲਾਂ ਐਡਵੋਕੇਟ ਜਨਰਲ ਅਤੇ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਵੀ ਸਰਕਾਰ ਨਾਲ ਭਿੜ ਚੁੱਕੇ ਹਨ।

ਸਿੱਧੂ ਨੇ ਕਿਹਾ- ਪੰਜਾਬ ਨੂੰ ਕਰਜ਼ਾਈ ਨਹੀਂ ਹੋਣ ਦਿਆਂਗੇ, ਅਜਿਹਾ ਕੋਈ ਕਿਉਂ ਨਹੀਂ ਕਹਿੰਦਾ?

ਸਿੱਧੂ ਨੇ ਕਿਹਾ ਕਿ ਪੰਜਾਬ ਸਿਰ 7 ਲੱਖ ਕਰੋੜ ਦਾ ਕਰਜ਼ਾ ਹੈ। ਅਸੀਂ ਕਰਜ਼ੇ ਲੈ ਕੇ ਕਰਜ਼ਾ ਚੁਕਾ ਰਹੇ ਹਾਂ। ਕਿਸਾਨਾਂ ਦੇ 1 ਲੱਖ ਕਰੋੜ ਦੇ ਕਰਜ਼ੇ ਦੀ ਗੱਲ ਹੋਈ।

ਸਿੱਧੂ ਨੇ ਕਿਹਾ ਕਿ ਕਰਜ਼ਾ ਮੋੜਨ ਦੀ ਬਜਾਏ ਕੋਈ ਇਹ ਕਿਉਂ ਨਹੀਂ ਕਹਿੰਦਾ ਕਿ ਉਹ ਭਵਿੱਖ ‘ਚ ਕਰਜ਼ਾ ਚੜ੍ਹਨ ਨਹੀਂ ਦੇਵੇਗਾ। ਸਿੱਧੂ ਨੇ ਕਿਹਾ ਕਿ ਉਹ ਸਰਕਾਰ ਨੂੰ ਰੇਤ ਤੋਂ 2 ਹਜ਼ਾਰ ਕਰੋੜ ਤੇ ਸ਼ਰਾਬ ਤੋਂ 20 ਹਜ਼ਾਰ ਕਰੋੜ ਰੁਪਏ ਕਮਾ ਕੇ ਦੇਣਗੇ।

ਕੇਬਲ ਨੂੰ ਲੈ ਕੇ ਕੈਪਟਨ ‘ਤੇ ਵਰ੍ਹੇ- ਜੁਝਾਰ ਨੂੰ ਕੈਦ ਨਹੀਂ ਹੋਣ ਦਿੱਤੀ

ਸਿੱਧੂ ਨੇ ਸੀਐੱਮ ਚਰਨਜੀਤ ਚੰਨੀ ਦੇ 100 ਰੁਪਏ ਦੇ ਕੇਬਲ ਬਿੱਲ ‘ਤੇ ਕਿਹਾ ਕਿ ਇਹ ਕੋਈ ਮੁੱਦਾ ਨਹੀਂ ਹੈ। ਸਵਾਲ ਇਹ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਕੀ ਜਾਂਦਾ ਹੈ।

ਸਿੱਧੂ ਨੇ ਕਿਹਾ ਕਿ ਸੁਖਬੀਰ ਦੇ ਕਰੀਬੀ ਜੁਝਾਰ ਨੇ ਸਾਰੇ ਕੇਬਲ ਆਪ੍ਰੇਟਰਾਂ ਨੂੰ ਗੁਲਾਮ ਬਣਾ ਦਿੱਤਾ ਹੈ। ਖੁਦ ਕਰੋੜਾਂ ਕਮਾਏ ਪਰ ਸਰਕਾਰ ਦੇ ਖਜ਼ਾਨੇ ‘ਚ ਕੁਝ ਨਹੀਂ ਆਉਣਾ। ਮੈਂ ਕਾਨੂੰਨ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਮੇਜ਼ ‘ਤੇ ਰੱਖਿਆ।

ਉਨ੍ਹਾਂ ਨੂੰ ਕਿਹਾ ਕਿ ਮੈਂ ਜੁਝਾਰ ਨੂੰ 4 ਸਾਲ ਦੀ ਕੈਦ ਕਰਾਂਗਾ। ਕੈਪਟਨ ਨੇ ਮੈਨੂੰ ਨਾਂਹ ਕਰ ਦਿੱਤੀ ਤੇ ਕਿਹਾ ਕਿ ਅੱਗੇ ਭੇਜ ਦਿੱਤਾ ਜਾਵੇਗਾ।

ਬਰਾੜ ਨੂੰ ਉਮੀਦਵਾਰ ਐਲਾਨਿਆ

ਸਿੱਧੂ ਨੇ ਇਸ ਮੌਕੇ ਦਰਸ਼ਨ ਸਿੰਘ ਬਰਾੜ ਨੂੰ ਬਾਘਾਪੁਰਾਣਾ ਸੀਟ ਤੋਂ ਉਮੀਦਵਾਰ ਐਲਾਨਿਆ। ਸਿੱਧੂ ਨੇ ਕਿਹਾ ਕਿ ਕਾਂਗਰਸੀ ਵਰਕਰ ਜਿੱਤ ਦਾ ਅਜਿਹਾ ਛੱਕਾ ਮਾਰਨ ਕਿ ਬਾਦਲ ਤੇ ਕੇਜਰੀਵਾਲ ਹੱਦਾਂ ਤੋਂ ਬਾਹਰ ਨਜ਼ਰ ਆਉਣ।

ਬਰਾੜ ਦਾ ਐਲਾਨ ਇਸ ਲਈ ਮਾਇਨੇ ਰੱਖਦਾ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਤਕਰਾਰ ਦੌਰਾਨ ਉਹ ਖੁੱਲ੍ਹ ਕੇ ਸਿੱਧੂ ਦੇ ਸਮਰਥਨ ਵਿੱਚ ਖੜ੍ਹੇ ਰਹੇ।

ਐਲਾਨ ਚੰਨੀ ਦੇ, ਜਵਾਬਦੇਹੀ ਸਿੱਧੂ ਦੀ : 130 ਰੁਪਏ TRAI ਲੈਂਦਾ, ਕੇਬਲ ਵਾਲਾ 100 ‘ਚ ਕਿੱਥੋਂ ਦੇ ਦਊ

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ