100 ਦੇਸ਼ਾਂ ‘ਚ ਸੁਣਿਆ ਜਾ ਰਿਹਾ ਸਿੱਧੂ ਮੂਸੇਵਾਲਾ, ਮੌਤ ਤੋਂ ਬਾਅਦ ਵੀ ਨਹੀਂ ਘਟਿਆ ਲੋਕਾਂ ‘ਚ ਕ੍ਰੇਜ਼

0
4223

ਜਲੰਧਰ | ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਉਸ ਦੇ ਗੀਤਾਂ ਨੂੰ 100 ਦੇਸ਼ਾਂ ਵਿਚ ਸੁਣਿਆ ਜਾ ਰਿਹਾ ਹੈ। ਸਿੱਧੂ ਦੇ SYL ਗੀਤ ਨੇ ਕਾਫੀ ਚਰਚਾ ਛੇੜੀ ਹੋਈ ਹੈ। ਉਹ ਗੀਤ ਦੇ ਵਿਊਜ਼ ਲੱਖਾਂ ਦੀ ਗਿਣਤੀ ਵਿਚ ਹਨ।

SYL ਬੈਨ ਹੋਣ ਤੋਂ ਬਾਅਦ ਵੀ ਸਿੱਧੂ ਦੇ ਚਾਹੁੰਣ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲਗਭਗ 2 ਮਹੀਨੇ ਹੋ ਚੁੱਕੇ ਹਨ। ਉਨ੍ਹਾਂ ਦੇ ਕਈ ਗੀਤਾਂ ਨੇ ਗਲੋਬਲ ਬਿਲਬੋਰਡ ਚਾਰਟਾਂ `ਚ ਜਗ੍ਹਾ ਬਣਾਈ ਹੈ।

ਇਸ ਦੇ ਨਾਲ ਹੀ ਯੂਟਿਊਬ ਮਿਊਜ਼ਿਕ ਗਲੋਬਲ ਚਾਰਟ `ਚ ਸਿੱਧੂ ਮੂਸੇਵਾਲਾ ਦੇ 8 ਗਾਣੇ ਹਾਲੇ ਤੱਕ ਸ਼ਾਮਲ ਹਨ।ਇਨ੍ਹਾਂ ਵਿੱਚ ਮੂਸੇਵਾਲਾ ਦੇ 295, ਲਾਸਟ ਰਾਈਡ, ਲੈਵਲਜ਼, ਸੋ ਹਾਈ ਤੇ ਹੋਰ ਕਈ ਗੀਤ ਸ਼ਾਮਲ ਹਨ।

ਯੂਟਿਊਬ ਨੇ ਤਾਜ਼ਾ ਲਿਸਟ ਬੀਤੇ ਦਿਨ ਜਾਰੀ ਕੀਤੀ ਸੀ, ਜਿਸ ਨੂੰ ਦੇਖ ਪਤਾ ਲਗਦਾ ਹੈ ਕਿ ਸਿੱਧੂ ਦੇ 8 ਗੀਤ ਹਾਲੇ ਤੱਕ ਟੌਪ 100 ਗੀਤਾਂ `ਚ ਸ਼ੁਮਾਰ ਹਨ। ਯੂਟਿਊਬ ਗਲੋਬਲ ਚਾਰਟ `;ਚ 295 ਗੀਤ ਚੌਥੇ ਸਥਾਨ ਤੇ ਹੈ, ਜਦਕਿ ਭਾਰਤ ਵਿੱਚ ਇਹ ਗੀਤ ਤੀਜੇ ਨੰਬਰ `ਤੇ ਹੈ।

ਮੂਸੇਵਾਲਾ ਦੇ ਗੀਤਾਂ ਦਾ ਦੁਨੀਆ ਭਰ ਵਿੱਚ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਰਿਪੋਰਟ ਮੁਤਾਬਕ ਮੂਸੇਵਾਲਾ ਦੇ ਗੀਤ 100 ਦੇਸ਼ਾਂ `ਚ ਸੁਣੇ ਜਾ ਰਹੇ ਹਨ। ਇਨ੍ਹਾਂ `ਚ ਭਾਰਤ ਪਹਿਲੇ ਨੰਬਰ ਤੇ, ਦੂਜੇ ਨੰਬਰ ਤੇ ਪਾਕਿਸਤਾਨ ਹੈ।

ਇਸ `ਚ ਯੂਟਿਊਬ ਵੱਲੋਂ ਸ਼ਹਿਰਾਂ ਦੀ ਲਿਸਟ ਵੀ ਦਿਤੀ ਗਈ ਹੈ। ਜਿਸ ਵਿੱਚ ਟੌਪ `ਤੇ ਲੁਧਿਆਣਾ ਦਾ ਨਾਂ ਹੈ। ਯਾਨਿ ਲੁਧਿਆਣਾ `ਚ ਇਸ ਸਮੇਂ ਮੂਸੇਵਾਲਾ ਦੇ ਗੀਤਾਂ ਦਾ ਸਭ ਤੋਂ ਜ਼ਿਆਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ।