ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ-ਲਾਰੈਂਸ ਤਾਂ ਸਰਕਾਰ ਦਾ ਮਹਿਮਾਨ, ਕਿਸੇ ਅਫਸਰ ਦੀ ਹਿੰਮਤ ਨਹੀਂ ਕਿ ਉਸਦੇ ਥੱਪੜ ਮਾਰ ਦੇਵੇ

0
4213

ਮਾਨਸਾ। ਮਾਨਸਾ ਵਿਚ ਕਤਲ ਕੀਤੇ ਗਏ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ 700 ਕਰੋੜ ਦੀ ਪੰਜਾਬੀ ਮਿਊਜਿਕ ਇੰਡਸਟਰੀ ਵਿਚ ਖਲਬਲੀ ਮਚਾ ਦਿੱਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੂਸੇਵਾਲਾ ਦੇ ਕਤਲ ਪਿੱਛੇ ਕੁਝ ਸਿੰਗਰਜ਼ ਵੀ ਜਿੰਮੇਵਾਰ ਹਨ। ਜਿਨ੍ਹਾਂ ਦੇ ਨਾਵਾਂ ਦਾ ਉਹ ਜਲਦੀ ਹੀ ਖੁਲਾਸਾ ਕਰਨਗੇ। ਇਸ ਵਿਚ ਮਿਊਜਿਕ ਕੰਪਨੀਆਂ ਨੂੰ ਲੈ ਕੇ ਵੀ ਸ਼ੱਕ ਦੀਆਂ ਸੂਈਆਂ ਘੁੰਮ ਰਹੀਆਂ ਹਨ।

ਮੂਸੇਵਾਲਾ ਦਾ ਸਿੰਗਿੰਗ ਕਰੀਅਰ ਦੀ ਸ਼ੁਰੂਆਤ ਤੋਂ ਹੀ ਕਈ ਵੱਡੇ ਸਿੰਗਰਜ਼ ਨਾਲ ਟਕਰਾਅ ਰਿਹਾ ਹੈ। ਇਨ੍ਹਾਂ ਵਿਚੋਂ ਕੁਝ ਮਸ਼ਹੂਰ ਸਿੰਗਰਜ਼ ਵੀ ਹਨ। ਇਸੇ ਕਾਰਨ ਸਭ ਦੀਆਂ ਨਜ਼ਰਾਂ ਮੂਸੇਵਾਲਾ ਦੇ ਪਿਤਾ ਦੇ ਬਿਆਨ ਉਤੇ ਟਿਕ ਗਈਆਂ ਹਨ। ਪੰਜਾਬ ਦੀ ਲਗਭਗ 700 ਕਰੋੜ ਦੀ ਮਿਊਜਿਕ ਇੰਡਸਟਰੀ ਵਿਚ ਕਈ ਗੈਂਗ ਵੀ ਮਿਊਜਿਕ ਕੰਪਨੀਆਂ ਚਲਾ ਰਹੇ ਹਨ। ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਗੈਂਗਸਟਰਸ ਲਾਰੈਂਸ ਪੰਜਾਬ ਵਿਚ ਗੈਸਟ ਬਣਿਆ

ਬਲਕੌਰ ਸਿੰਘ ਨੇ ਕਿਹਾ ਕਿ ਗੈਂਗਸਟਰਸ ਲਾਰੈਂਸ ਪੰਜਾਬ ਦਾ ਗੈਸਟ ਬਣਿਆ ਹੋਇਆ ਹੈ। ਉਸਦੇ 25 ਤੋਂ ਜਿਆਦਾ ਰਿਮਾਂਡ ਹੋ ਚੁੱਕੇ ਹਨ। ਉਹ ਬ੍ਰਾਂਡਿਡ ਟੀਸ਼ਰਟਸ ਪਾ ਕੇ ਪੋਜ਼ ਦੇ ਰਿਹਾ ਹੈ। ਤੁਹਾਨੂੰ ਲੱਗਦਾ ਹੈ ਕਿ ਉਸਨੂੰ ਰਿਮਾਂਡ ਉਤੇ ਲਿਆ ਗਿਆ ਹੈ? ਕਿਸੇ ਅਫਸਰ ਵਿਚ ਹਿੰਮਤ ਨਹੀਂ ਕੇ ਉਸਨੂੰ ਥੱਪੜ ਮਾਰ ਦੇਵੇ। ਮੌਜੂਦਾ ਹਾਲਾਤ ਵਿਚ ਸਰਕਾਰ ਤੋਂ ਜਿਆਦਾ ਗੈਂਗਸਟਰਸ ਦਾ ਰਾਜ ਹੈ। ਕਿਸ ਕਲਾਕਾਰ ਨੇ ਕਿੱਥੇ ਅਖਾੜਾ ਲਗਾਉਣਾ ਹੈ, ਇਹ ਗੈਂਗਸਟਰਸ ਤੈਅ ਕਰ ਰਹੇ ਹਨ। ਮੂਸੇਵਾਲਾ ਕਿਸੇ ਦੇ ਦਬਾਅ ਵਿਚ ਨਹੀਂ ਆਇਆ। ਨਾ ਹੀ ਮੈਂ ਇਨ੍ਹਾਂ ਦੇ ਦਬਾਅ ਵਿਚ ਆਵਾਂਗਾ। ਉਨ੍ਹਾਂ ਕੋਲ ਬੰਦੂਕਾਂ ਹਨ, ਜਿੱਥੇ ਮਰਜੀ ਮਿਲ ਲੈਣ।

ਸ਼ਗਨਪ੍ਰੀਤ ਸਿਰਫ ਫੈਨ, ਮੈਨੇਜਰ ਨਹੀਂ

ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸ਼ਗਨਪ੍ਰੀਤ ਨੂੰ ਮੂਸੇਵਾਲਾ ਦੇ ਮੈਨੇਜਰ ਦੱਸਿਆ ਜਾ ਰਿਹਾ ਹੈ। ਇਹ ਸਭ ਝੂਠ ਹੈ। ਸ਼ਗਨਪ੍ਰੀਤ ਸਿਰਫ ਫੈਨ ਬਣ ਕੇ ਮੂਸੇਵਾਲਾ ਨੂੰ ਮਿਲਿਆ ਸੀ। ਜਿਸਦਾ ਬਾਅਦ ਵਿਚ ਮੇਲਜੋਲ ਵਧ ਗਿਆ। ਮੂਸੇਵਾਲਾ ਦੀ ਮਾਂ ਸਰਪੰਚ ਚਰਨ ਕੌਰ ਨੇ ਕਿਹਾ ਕਿ ਜੇਕਰ ਵਿੱਕੀ ਮਿੱਡੂਖੇੜਾ ਦੇ ਕਤਲ ਦੇ ਮਾਮਲੇ ਵਿਚ ਮੂਸੇਵਾਲਾ ਨੂੰ ਮਾਰਿਆ ਗਿਆ ਤਾਂ ਫਿਰ ਇਸਦਾ ਬਦਲਾ ਸ਼ਗਨਪ੍ਰੀਤ ਤੋਂ ਕਿਉਂ ਨਹੀਂ ਲਿਆ ਗਿਆ। ਕਿਸੇ ਦੀ ਸਜਾ ਕਿਸੇ ਹੋਰ ਨੂੰ ਕਿਉਂ ਦਿੱਤੀ ਗਈ? ਸਿੱਧੂ ਨੂੰ ਗੈਂਗਸਟਰਸ ਨਾਲ ਜੋੜ ਕੇ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।