ਚੰਡੀਗੜ੍ਹ | ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਫਾਸਟਵੇਅ ਕੇਬਲ ਨੈੱਟਵਰਕ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਕਾਰਵਾਈ ਦੇ ਸਮਰਥਨ ‘ਚ ਸਾਹਮਣੇ ਆਏ ਹਨ।
ਇਹ ਕੇਬਲ ਨੈੱਟਵਰਕ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਦੇ ਕਰੀਬੀ ਗੁਰਦੀਪ ਜੁਝਾਰ ਦਾ ਹੈ, ਜਿਸ ਦੇ ਖਿਲਾਫ ਲੋਕਲ ਬਾਡੀ ਮੰਤਰੀ ਹੁੰਦਿਆਂ ਸਿੱਧੂ ਖੁੱਲ੍ਹ ਕੇ ਮੈਦਾਨ ਵਿੱਚ ਆ ਗਏ ਸਨ।
ਸਿੱਧੂ ਨੇ ਕਿਹਾ ਕਿ ਫਾਸਟਵੇਅ ‘ਤੇ ਕਾਰਵਾਈ ਕੀਤੇ ਬਿਨਾਂ ਪੰਜਾਬ ‘ਚ ਸਸਤੀ ਕੇਬਲ ਮੁਹੱਈਆ ਕਰਵਾਉਣਾ ਸੰਭਵ ਨਹੀਂ ਹੈ। ਹਾਲਾਂਕਿ ਸਿੱਧੂ ਨੇ ਬਾਦਲ ਸਰਕਾਰ ਤੇ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਹਮਲਾ ਬੋਲਿਆ। ਸਿੱਧੂ ਨੇ ਕਿਹਾ ਕਿ ਬਾਦਲ ਸਰਕਾਰ ਨੇ ਫਾਸਟਵੇਅ ਕੇਬਲ ਦਾ ਏਕਾਧਿਕਾਰ ਬਣਾਇਆ, ਜਿਸ ਦੇ ਖਿਲਾਫ ਉਹ ਪ੍ਰਸਤਾਵ ਲੈ ਕੇ ਆਏ ਸਨ ਪਰ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਠੁਕਰਾ ਦਿੱਤਾ ਸੀ।
1 ਹਜ਼ਾਰ ਕਰੋੜ ਰੁਪਏ ਦੀ ਹੋਣੀ ਸੀ ਰਿਕਵਰੀ
ਸਿੱਧੂ ਨੇ ਕਿਹਾ ਕਿ 5 ਸਾਲ ਪਹਿਲਾਂ ਉਨ੍ਹਾਂ ਨੇ ਮਲਟੀ ਸਿਸਟਮ ਆਪ੍ਰੇਟਰ ਫਾਸਟਵੇਅ ਦੀ ਅਜਾਰੇਦਾਰੀ ਨੂੰ ਖਤਮ ਕਰਨ ਲਈ ਪਾਲਿਸੀ ਫਾਰਵਰਡ ਕੀਤੀ ਸੀ, ਜਿਸ ਰਾਹੀਂ ਫਾਸਟਵੇਅ ਤੋਂ 1 ਹਜ਼ਾਰ ਕਰੋੜ ਟੈਕਸ ਵਸੂਲਿਆ ਜਾਣਾ ਸੀ। ਇਸ ਵਿੱਚ ਲੋਕਲ ਕੇਬਲ ਆਪ੍ਰੇਟਰਾਂ ਨੂੰ ਪੱਕਾ ਕਰਕੇ ਲੋਕਾਂ ਨੂੰ ਸਸਤੀ ਕੇਬਲ ਮਿਲਦੀ। ਫਾਸਟਵੇਅ ‘ਤੇ ਕਾਰਵਾਈ ਕੀਤੇ ਬਿਨਾਂ ਕੇਬਲ ਦੀ ਸਮੱਸਿਆ ਹੱਲ ਨਹੀਂ ਹੋ ਸਕਦੀ।
ਸਿੱਧੂ ਨੇ ਕਿਹਾ ਕਿ ਫਾਸਟਵੇਅ ਨੇ ਸਰਕਾਰ ਕੋਲ ਜਿੰਨੇ ਟੀਵੀ ਕੁਨੈਕਸ਼ਨਾਂ ਦਾ ਜ਼ਿਕਰ ਕੀਤਾ ਸੀ, ਉਨ੍ਹਾਂ ਦੀ ਗਿਣਤੀ 3 ਤੋਂ 4 ਗੁਣਾ ਵੱਧ ਹੈ। ਜੇਕਰ ਕੈਪਟਨ ਅਮਰਿੰਦਰ ਨੇ ਆਪਣੇ ਪ੍ਰਸਤਾਵਿਤ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੁੰਦੀ ਤਾਂ ਸਰਕਾਰ ਨੂੰ ਪ੍ਰਤੀ ਕੁਨੈਕਸ਼ਨ ਆਮਦਨ ਹੁੰਦੀ। ਇਸ ਦੇ ਨਾਲ ਹੀ ਕੇਬਲਾਂ ਦੇ ਰੇਟ ਵੀ ਅੱਧੇ ਕਰ ਦਿੱਤੇ ਜਾਣੇ ਸਨ।
CM ਚੰਨੀ ਦੇ ਬਿਆਨ ਤੇ ਕੇਬਲ ਚਰਚਾ ਚ
ਪੰਜਾਬ ਵਿੱਚ ਕੇਬਲ ਦਾ ਮੁੱਦਾ ਸੀਐੱਮ ਚਰਨਜੀਤ ਚੰਨੀ ਦੇ ਬਿਆਨ ਤੋਂ ਬਾਅਦ ਸੁਰਖੀਆਂ ਵਿੱਚ ਆ ਗਿਆ ਹੈ। ਸੀਐੱਮ ਨੇ ਕਿਹਾ ਸੀ ਕਿ ਲੋਕਾਂ ਨੂੰ ਕੇਬਲ ਲਈ ਸਿਰਫ਼ 100 ਰੁਪਏ ਦੇਣ। ਹਾਲਾਂਕਿ ਇਸ ਨੂੰ ਲੈ ਕੇ ਵਿਵਾਦ ਹੋਇਆ ਕਿ 130 ਰੁਪਏ ਤਾਂ ਟਰਾਈ ਨੇ ਹੀ ਤੈਅ ਕੀਤੇ ਹਨ। ਇਸ ਤੋਂ ਬਾਅਦ ਸਿੱਧੂ ਵੀ ਇਸ ਮੁੱਦੇ ‘ਤੇ ਖੁੱਲ੍ਹ ਕੇ ਬੋਲ ਰਹੇ ਹਨ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ