‘ਵਰਕ ਫਰਾਮ ਹੋਮ’ ਦੇ ਸਾਈਡ ਇਫੈਕਟ : ਲੈਪਟਾਪ ‘ਤੇ ਕੰਮ ਕਰਦਾ ਦਿਸਿਆ ਮੰਡਪ ‘ਚ ਬੈਠਾ ਲਾੜਾ, ਲੋਕਾਂ ਨੇ ਲਿਆਂਦੀ ਕੁਮੈਂਟਾਂ ਦੀ ਨ੍ਹੇਰੀ

0
455

ਕੋਰੋਨਾ ਦੇ ਚੱਲਦੇ ਦੁਨੀਆ ਭਰ ਵਿਚ ਲੋਕਾਂ ਨੇ ਘਰ ਵਿਚ ਹੀ ਕੰਮ ਕਰਨ ਦਾ ਕਲਚਰ ਸਿੱਖਿਆ। ਲੋਕਾਂ ਨੂੰ ਇਹ ਤਰੀਕਾ ਕਾਫੀ ਪਸੰਦ ਵੀ ਆਇਆ। ਅੱਜ ਦੇ ਦੌਰ ਵਿਚ ਵਰਕ ਫਰਾਮ ਹੋਮ ਜ਼ਿੰਦਗੀ ਦਾ ਅਹਿਮ ਹਿੱਸਾ ਹੋ ਗਿਆ ਹੈ। ਅੱਜ ਵੀ ਕਈ ਕੰਪਨੀਆਂ ਇਸ ਕਲਚਰ ਨੂੰ ਅਪਨਾ ਰਹੀਆਂ ਹਨ ਤਾਂ ਕਈ ਵਾਰ ਛੁੱਟੀਆਂ ਦੀ ਜਗ੍ਹਾ ਲੋਕਾਂ ਨੂੰ ਵਰਕ ਫਰਾਮ ਹਾਮ ਦਾ ਆਪਸ਼ਨ ਦੇ ਦਿੱਤਾ ਜਾਂਦਾ ਹੈ।

ਵਰਕ ਫਰਾਮ ਹੋਮ ਨੇ ਲੋਕਾਂ ਨੂੰ ਕੋਰੋਨਾ ਤੋਂ ਬਚਾਇਆ। ਹਾਲਾਂਕਿ ਹੁਣ ਇਸ ਕਲਚਰ ਦੀ ਵਜ੍ਹਾ ਨਾਲ ਕੁਝ ਲੋਕ ਮੁਸੀਬਤ ਵਿਚ ਹਨ। ਇਕ ਅਜਿਹੀ ਹੀ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿਚ ਦੁਲਹਾ ਵਿਆਹ ਦੇ ਦਿਨ ਵੀ ਲੈਪਟਾਪ ‘ਤੇ ਕੰਮ ਕਰ ਰਿਹਾ ਹੈ ਇਹ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਗਈ ਹੈ ਤੇ ਖਾਸ ਚਰਚਾ ਬਟੋਰ ਰਹੀ ਹੈ।