ਫੀਲਡਿੰਗ ‘ਚ ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਕੈਲੰਡਰ ਈਅਰ 2023 ‘ਚ ਸਭ ਤੋਂ ਵੱਧ ਕੈਚਾਂ ਲੈਣ ਵਾਲੇ ਬਣੇ ਭਾਰਤੀ ਖਿਡਾਰੀ

0
1875

ਨਵੀਂ ਦਿੱਲੀ, 24 ਦਸੰਬਰ | ਟੀਮ ਇੰਡੀਆ ਵਿਚ ਕਈ ਸ਼ਾਨਦਾਰ ਫੀਲਡਰਜ਼ ਹਨ। ਫੀਲਡਰ ਦੇ ਮਾਮਲੇ ਵਿਚ ਸਭ ਤੋਂ ਪਹਿਲਾਂ ਰਵਿੰਦਰ ਜਡੇਜਾ ਜਾਂ ਵਿਰਾਟ ਕੋਹਲੀ ਦੇ ਨਾਂ ਉਪਰ ਨਜ਼ਰ ਜਾਂਦੀ ਹੈ ਪਰ 2023 ਵਿਚ ਇਨ੍ਹਾਂ ਖਿਡਾਰੀਆਂ ਨੇ ਨਹੀਂ ਸਗੋਂ ਸ਼ੁਭਮਨ ਗਿੱਲ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਸ਼ੁਭਮਨ ਗਿੱਲ ਇਕ ਫੀਲਡਰ ਵਜੋਂ ਸਭ ਤੋਂ ਵੱਧ ਕੈਚ ਲੈਣ ਦੇ ਮਾਮਲੇ ਵਿਚ ਟੌਪ ‘ਤੇ ਪਹੁੰਚ ਗਏ ਹਨ। ਇੰਨਾ ਹੀ ਨਹੀਂ ਗਿੱਲ ਨੇ ਕੈਲੰਡਰ ਈਅਰ ਵਿਚ ਭਾਰਤ ਵੱਲੋਂ ਸਭ ਤੋਂ ਵੱਧ ਕੈਚ ਲੈਣ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ।

Gill takes a beauty": Gujarat Titans cheer for Shubman Gill as he grabs outstanding catches at first slip in Mumbai ODI - The SportsRushਬੱਲੇਬਾਜ਼ ਸ਼ੁਭਮਨ ਗਿੱਲ ਨੇ 25 ਸਾਲ ਪੁਰਾਣੇ ਰਿਕਾਰਡ ਨੂੰ ਖਤਮ ਕਰ ਦਿੱਤਾ ਹੈ। ਸਾਲ 1998 ਵਿਚ ਭਾਰਤ ਦੇ ਸਾਬਕਾ ਦਿੱਗਜ਼ ਮੁਹੰਮਦ ਅਜ਼ਹਰੂਦੀਨ ਨੇ ਵਨਡੇ ਇੰਟਰਨੈਸ਼ਨਲ ਵਿਚ ਪੂਰੇ ਸਾਲ ਵਿਚ 23 ਕੈਚ ਕੀਤੇ ਸਨ। ਵਨਡੇ ਵਿਚ ਇਕ ਕੈਲੰਡਰ ਈਅਰ ਵਿਚ ਸਭ ਤੋਂ ਵੱਧ ਕੈਚ ਲੈਣ ਦਾ ਰਿਕਾਰਡ ਅਜੇ ਤੱਕ ਕੋਈ ਵੀ ਨਹੀਂ ਤੋੜ ਸਕਿਆ ਸੀ। 2019 ਵਿਚ ਵਿਰਾਟ ਇਸ ਰਿਕਾਰਡ ਤੋਂ 2 ਕੈਚ ਦੂਰ ਰਹਿ ਗਏ ਸਨ। ਕੋਹਲੀ ਨੇ ਉਸ ਸਾਲ ਵਨਡੇ ਵਿਚ 21 ਕੈਚ ਲਏ ਸਨ। ਇਸ ਤੋਂ ਇਲਾਵਾ ਮੌਜੂਦਾ ਭਾਰਤੀ ਕੋਚ ਰਾਹੁਲ ਦ੍ਰਵਿੜ ਵੀ ਭਾਰਤ ਵੱਲੋਂ ਇਕ ਸਾਲ ਵਿਚ ਵਨਡੇ ਵਿਚ 20 ਕੈਚ ਲੈ ਚੁੱਕੇ ਹਨ।

ਸ਼ੁਭਮਨ ਗਿੱਲ ਨੇ ਇਸ ਸਾਲ ਵਨਡੇ ਵਿਚ 24 ਕੈਚ ਲਏ ਹਨ। ਉਹ ਇਸ ਸਾਲ ਸਭ ਤੋਂ ਵੱਧ ਕੈਚ ਲੈਣ ਦੇ ਮਾਮਲੇ ਵਿਚ ਟੌਪ ‘ਤੇ ਹਨ। ਗਿੱਲ ਨੇ ਇਹ 24 ਕੈਚ 29 ਮੁਕਾਬਲਿਆਂ ਵਿਚ ਲਏ ਹਨ। ਸ਼ੁਭਮਨ ਗਿੱਲ ਤੋਂ ਇਲਾਵਾ ਵਿਰਾਟ ਕੋਹਲੀ 8ਵੇਂ ਸਥਾਨ ‘ਤੇ ਹੈ। ਕੋਹਲੀ ਨੇ ਵਨਡੇ ਵਿਚ ਇਸ ਸਾਲ 27 ਮੈਚ ਵਿਚ ਸਿਰਫ 12 ਕੈਚਾਂ ਹੀ ਲਈਆਂ।