ਨਵੀਂ ਦਿੱਲੀ, 31 ਦਸੰਬਰ | ਮਾਂ ਵੈਸ਼ਨੋ ਦੇਵੀ ਦੇ ਭਗਤਾਂ ਲਈ ਜ਼ਰੂਰੀ ਖਬਰ ਹੈ। ਨਵੇਂ ਸਾਲ ‘ਤੇ ਮਾਂ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਦੀ ਭੀੜ ਉਮਰ ਰਹੀ ਹੈ। ਇਸ ਭੀੜ ਨੂੰ ਕੰਟਰੋਲ ਕਰਨ ਲਈ ਸ਼੍ਰਾਈਨ ਬੋਰਡ ਨੇ ਨਵੀਂ ਵਿਵਸਥਾ ਕੀਤੀ ਹੈ। ਹੁਣ ਲੋਕ ਦਰਸ਼ਨ ਪਰਚੀ ਦਿਖਾ ਕੇ ਮਾਂ ਦੇ ਦਰਸ਼ਨ ਨਹੀਂ ਕਰ ਸਕਣਗੇ ਸਗੋਂ ਹਰੇਕ ਸ਼ਰਧਾਲੂ ਨੂੰ ਸਪੈਸ਼ਲ ਸਟਿੱਕਰ ਵਾਲਾ RFID ਕਾਰਡ ਉਪਲਬਧ ਕਰਵਾਇਆ ਜਾਵੇਗਾ। ਇਸ ਕਾਰਡ ਦੇ ਬਿਨਾਂ ਸ਼ਰਧਾਲੂ ਮਾਂ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਲਈ ਅੱਗੇ ਨਹੀਂ ਵਧ ਸਕਣਗੇ। ਇਹ ਕਾਰਡ ਚੈੱਕ ਕਰਨ ਲਈ ਥਾਂ-ਥਾਂ ‘ਤੇ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਸਖਤ ਨਿਰਦੇਸ਼ ਵੀ ਦਿੱਤੇ ਗਏ ਹਨ। ਇਹ ਜਾਣਕਾਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਦੇ ਸੀਈਓ ਅੰਸ਼ੁਲ ਗਰਗ ਨੇ ਦਿੱਤੀ।
ਦੂਜੇ ਪਾਸੇ ਮਾਂ ਵੈਸ਼ਣੋ ਦੇਵੀ ਧਾਮ ਵਿਚ ਨਵੇਂ ਸਾਲ ‘ਤੇ ਭੀੜ ਦੇਖ ਕੇ ਸੁਰੱਖਿਆ ਦੇ ਸਖਤ ਇੰਤਜ਼ਾਰ ਕੀਤੇ ਗਏ ਹਨ। ਕੱਟੜਾ ਤੋਂ ਮਾਂ ਵੈਸ਼ਣੋ ਦੇਵੀ ਭਵਨ ਤੱਕ ਸੀਸੀਟੀਵੀ ਕੈਮਰਿਆਂ ਤੇ ਡ੍ਰੋਨ ਨਾਲ ਸ਼ਰਧਾਲੂਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਦੂਜੇ ਪਾਸੇ ਸ਼ਰਧਾਲੂਆਂ ਤੋਂ ਵੀ ਸ਼੍ਰਾਈਨ ਬੋਰਡ ਨੇ ਅਪੀਲ ਕੀਤੀ ਹੈ ਕਿ ਉਹ ਪ੍ਰਸ਼ਾਸਨ ਨੂੰ ਸਹਿਯੋਗ ਕਰਨ।
ਮਾਂ ਵੈਸ਼ਣੋ ਦੇਵੀ ਜਾਣ ਵਾਲਿਆਂ ਨੂੰ ਨਵੇਂ ਸਾਲ ਦਾ ਇਕ ਤੋਹਫਾ ਵੀ ਮਿਲਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੈਸ਼ਣੋ ਦੇਵੀ ਲਈ ਇਕ ਹੋਰ ਵੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਕੀਤੀ ਹੈ। ਇਹ ਟ੍ਰੇਨ ਸਵੇਰੇ ਕੱਟੜਾ ਤੋਂ ਦਿੱਲੀ ਲਈ ਚੱਲੇਗੀ ਤੇ ਸ਼ਾਮ ਨੂੰ ਦਿੱਲੀ ਪਹੁੰਚੇਗੀ। ਇਸ ਤੋਂ ਪਹਿਲਾਂ ਵੰਦੇ ਭਾਰਤ ਟ੍ਰੇਨ ਦਿੱਲੀ ਤੋਂ ਸਵੇਰੇ 6 ਵਜੇ ਚੱਲਦੀ ਹੈ ਤੇ ਦੁਪਹਿਰ 2 ਵਜੇ ਕੱਟੜਾ ਪਹੁੰਚਦੀ ਹੈ। ਦੁਪਹਿਰ 3 ਵਜੇ ਟ੍ਰੇਨ ਦਿੱਲੀ ਲਈ ਕੱਟੜਾ ਤੋਂ ਚੱਲਦੀ ਹੈ ਤੇ ਰਾਤ 11 ਵਜੇ ਦਿੱਲੀ ਪਹੁੰਚਦੀ ਹੈ। ਅਜਿਹੇ ਵਿਚ ਸ਼ਰਧਾਲੂ ਹੁਣ ਵੈਸ਼ਣੋ ਦੇਵੀ ਲਈ ਰਾਤ ਵਿਚ ਵੀ ਸਫਰ ਕਰ ਸਕਦੇ ਹਨ। ਨਵੀਂ ਟ੍ਰੇਨ ਰਸਤੇ ਵਿਚ ਕਠੂਆ ਤੇ ਊਧਮਪੁਰ ਰੇਲਵੇ ਸਟੇਸ਼ਨ ‘ਤੇ ਰੁਕੇਗੀ।