ਸ਼ਰਧਾ ਮਰਡਰ ਕੇਸ : ਆਫਤਾਬ ਦਾ ਹੋਵੇਗਾ ਨਾਰਕੋ ਟੈਸਟ, ਦਿੱਲੀ ਕੋਰਟ ਨੇ ਦਿੱਤੀ ਇਜਾਜ਼ਤ

0
568

ਨਵੀਂ ਦਿੱਲੀ। ਲਿਵ ਇਨ ਵਿਚ ਰਹਿ ਰਹੀ ਸ਼ਰਧਾ ਵਾਕਰ ਦੇ ਦਿਲ ਦਹਿਲਾਉਣ ਵਾਲੇ ਕਤਲ ਤੋਂ ਬਾਅਦ ਇਕ ਨਵਾਂ ਮੋੜ ਆਇਆ ਹੈ। ਦਿੱਲੀ ਪੁਲਿਸ ਨੇ ਕੋਰਟ ਅੱਗੇ ਖੁਲਾਸਾ ਕੀਤਾ ਸੀ ਕਿ ਆਫਤਾਬ ਪੁੱਛਗਿਛ ਵਿਚ ਸਹਿਯੋਗ ਨਹੀਂ ਕਰ ਰਿਹਾ। ਜਿਸ ਤੋਂ ਬਾਅਦ ਦਿੱਲੀ ਦੀ ਸਾਕੇਤ ਕੋਰਟ ਨੇ ਆਫਤਾਬ ਆਮੀਨ ਦੇ ਨਾਰਕੋ ਟੈਸਟ ਦੀ ਇਜਾਜ਼ਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਦਿੱਲੀ ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਖੁਲਾਸਾ ਕੀਤਾ ਸੀ ਕਿ ਲਿਵ ਇਨ ਵਿਚ ਰਹਿ ਰਹੀ ਦਿੱਲੀ ਦੀ ਸ਼ਰਧਾ ਵਾਕਰ ਦਾ ਉਸੇ ਦੇ ਦੋਸਤ ਆਫਤਾਬ ਅਮੀਨ ਨੇ ਬਹੁਤ ਹੀ ਭਿਆਨਕ ਤਰੀਕੇ ਨਾਲ ਕਤਲ ਕੀਤਾ ਸੀ।
ਪੁਲਿਸ ਅਨੁਸਾਰ ਆਫਤਾਬ ਨੇ ਸ਼ਰਧਾ ਦਾ ਕਤਲ ਕਰਕੇ ਉਸਦੀ ਲਾਸ਼ ਦੇ 35 ਟੁੱਕੜੇ ਕਰਕੇ ਉਸਨੂੰ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਦਫਨਾਇਆ ਸੀ। ਇਸ ਖਬਰ ਤੋਂ ਬਾਅਦ ਪੂਰਾ ਦੇਸ਼ ਹਿੱਲ ਗਿਆ ਸੀ।