ਅੰਮ੍ਰਤਸਰ। ਪੰਜਾਬ ਸਰਕਾਰ ਵਲੋਂ ਗੈਂਗਵਾਰ ਦੀਆਂ ਸ਼ਰੇਆਮ ਹੋ ਰਹੀਆਂ ਵਾਰਦਾਤਾਂ ਨੂੰ ਲੈ ਕੇ ਅਜੇ ਪਿਛਲੇ ਦਿਨੀਂ ਹੀ ਇਹ ਹੁਕਮ ਜਾਰੀ ਕੀਤੇ ਗਏ ਸਨ ਕਿ ਹਥਿਆਰਾਂ ਨੂੰ ਜਨਤਕ ਤੌਰ ਉਤੇ ਲੈ ਕੇ ਜਾਣਾ ਮਨਾ ਹੈ ਖਾਸ ਤੌਰ ਉਤੇ ਵਿਆਹ ਦੇ ਸਮਾਗਮਾਂ ਉਤੇ ਤਾਂ ਇਸ ਨੂੰ ਬਹੁਤ ਸੀਰੀਆਸ ਲੈਣ ਦੀ ਗੱਲ ਕਹੀ ਗਈ ਸੀ। ਪਰ ਇਸ ਪਾਬੰਦੀ ਦੇ ਬਾਵਜ਼ੂਦ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣਾ ਕੱਥੂਨੰਗਲ ਵਿਚ ਤਾਇਨਾਤ ਪੁਲਿਸ ਮੁਲਾਜ਼ਮ ਦੇ ਵਿਆਹ ਸਮਾਗਮ ਦੌਰਾਨ ਗੋਲ਼ੀਆਂ ਚਲਾਉਣ ਦੀ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਏ ਵਿਚ ਇਕ ਨੌਜਵਾਨ ਬਿਨਾਂ ਕਿਸੇ ਖੌਫ ਦੇ ਹਵਾਈ ਫਾਇਰਿਗ ਕਰ ਰਿਹਾ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : Telegram