ਅੰਮ੍ਰਿਤਸਰ ‘ਚ ਫਿਰ ਚੱਲੀਆਂ ਗੋਲ਼ੀਆਂ : ਜੀਜੇ ਨੇ ਸਾਲ਼ਿਆਂ ‘ਤੇ ਕੀਤੇ ਫਾਇਰ, ਪਰਿਵਾਰਕ ਰੰਜਿਸ਼ ਰਹੀ ਝਗੜੇ ਦਾ ਕਾਰਨ

0
448

ਅੰਮ੍ਰਿਤਸਰ| ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਗੋਲ਼ੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਝਗੜੇ ਦੇ ਚੱਲਦਿਆਂ ਜੀਜੇ ਨੇ ਆਪਣੇ ਦੋ ਸਾਲ਼ਿਆਂ ਨੂੰ ਗੋਲ਼ੀ ਮਾਰ ਦਿੱਤੀ। ਜਿਸ ‘ਚ ਦੋਵੇਂ ਸਾਲ਼ੇ ਗੰਭੀਰ ਜ਼ਖਮੀ ਹੋ ਗਏ। ਪਰਿਵਾਰ ਨੇ ਜ਼ਖਮੀਆਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖਲ ਕਰਵਾਇਆ ਹੈ। ਪੁਲਿਸ ਨੇ ਕਥਿਤ ਦੋਸ਼ੀ ਜੀਜਾ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਘਟਨਾ ਅੰਮ੍ਰਿਤਸਰ ਦੇ ਮਜੀਠਾ ਹਲਕੇ ਦੀ ਹੈ। ਜ਼ਖਮੀ ਸੰਨੀ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਮਜੀਠਾ ਵਿੱਚ ਫਲ਼ਾਂ ਦੀ ਰੇਹੜੀ ਲਗਾਉਂਦੇ ਹਨ। ਉਸ ਦੇ ਚਾਚੇ ਦੇ ਜਵਾਈ ਬਲਵਿੰਦਰ ਸਿੰਘ ਦਾ ਉਨ੍ਹਾਂ ਨਾਲ ਪੁਰਾਣਾ ਝਗੜਾ ਚੱਲ ਰਿਹਾ ਹੈ। ਰੰਜਿਸ਼ਨ ਬਲਵਿੰਦਰ ਆਪਣੇ ਇਕ ਸਾਥੀ ਨਾਲ ਆਇਆ ਅਤੇ ਉਨ੍ਹਾਂ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਦੋਵਾਂ ਭਰਾਵਾਂ ‘ਤੇ ਕੁੱਲ 4 ਗੋਲ਼ੀਆਂ ਚਲਾਈਆਂ ਗਈਆਂ। ਦੋ ਫਾਇਰ ਖੁੰਝ ਗਏ, ਦੋਵੇਂ ਭਰਾਵਾਂ ਨੂੰ ਇਕ-ਇਕ ਗੋਲ਼ੀ ਲੱਗੀ।

ਪੁਲਿਸ ਥਾਣਾ ਮਜੀਠਾ ਨੇ ਦੋਵਾਂ ਭਰਾਵਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮਜੀਠਾ ਦੇ ਜਾਂਚ ਅਧਿਕਾਰੀ ਮਨਮੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਬਾਵਾ ਹਸਪਤਾਲ ਨੇੜੇ ਵਾਪਰੀ ਹੈ। ਜ਼ਖ਼ਮੀਆਂ ਦਾ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦੋਵਾਂ ਦੇ ਬਿਆਨਾਂ ਦੇ ਆਧਾਰ ‘ਤੇ ਬਲਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।