ਤਰਨਤਾਰਨ (ਬਲਜੀਤ ਸਿੰਘ) | ਕਸਬਾ ਝਬਾਲ ਵਿਖੇ ਸ਼ਰੇਆਮ ਗੁੰਡਾਗਰਦੀ ਕਰਦਿਆਂ ਇਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਸਪੇਅਰ ਪਾਰਟ ਦੀ ਦੁਕਾਨ ’ਤੇ ਆਏ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਦੁਕਾਨਦਾਰ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਉਨ੍ਹਾਂ ਦੀ ਦੁਕਾਨ ‘ਚ ਕਾਫੀ ਸਮੇਂ ਤੋਂ ਚੋਰੀ ਕਰ ਰਿਹਾ ਸੀ ਅਤੇ ਅੱਜ ਰੰਗੇ ਹੱਥੀਂ ਕਾਬੂ ਕਰ ਲਿਆ ਤਾਂ ਮਾਮੂਲੀ ਕੁੱਟਮਾਰ ਕੀਤੀ ਸੀ।
ਦੂਜੇ ਪਾਸੇ ਮ੍ਰਿਤਕ ਸ਼ਰਨਜੀਤ ਸਿੰਘ ਵਾਸੀ ਪਿੰਡ ਬਘਿਆੜੀ ਹਾਲ ਵਾਸੀ ਅੰਮ੍ਰਿਤਸਰ ਦੇ ਦੋਸਤ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਉਸ ਦਾ ਦੋਸਤ ਸ਼ਰਨਜੀਤ ਕੰਮ ਕਰਨ ਲਈ ਇਸ ਦੁਕਾਨ ’ਤੇ ਆਉਣ ਦੀ ਗੱਲ ਕਹਿ ਕੇ ਘਰੋਂ ਆਇਆ ਸੀ, ਜਿਸ ਨੂੰ ਰੰਜਿਸ਼ ਤਹਿਤ ਮਾਰਿਆ ਗਿਆ ਹੈ।
ਉਸ ਨੇ ਦੱਸਿਆ ਕਿ ਸ਼ਰਨਜੀਤ ਸਪੇਅਰ ਪਾਰਟ ਦੀ ਦੁਕਾਨ ‘ਤੇ ਕੰਮ ਕਰਦਾ ਸੀ ਅਤੇ ਦੁਕਾਨਦਾਰ ਉਸ ‘ਤੇ ਚੋਰੀ ਦਾ ਆਰੋਪ ਲਾਉਂਦੇ ਸਨ, ਜਿਸ ਨੂੰ ਲੈ ਕੇ ਸ਼ਰਨਜੀਤ ਦੁਕਾਨ ਤੋਂ ਹਟ ਗਿਆ ਸੀ। ਫੋਨ ਕਰਕੇ ਉਸ ਨੂੰ ਦੁਕਾਨਦਾਰ ਨੇ ਸੱਦਿਆ ਅਤੇ ਬਾਅਦ ਵਿਚ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ, ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਥਾਣਾ ਝਬਾਲ ਦੇ ਏਐੱਸਆਈ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ‘ਤੇ 5 ਵਿਅਕਤੀਆਂ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com)
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)






































