ਹੁਸ਼ਿਆਰਪੁਰ | ਸ਼ਿਵ ਸੈਨਾ ਦੇ ਮੁਕੇਰੀਆਂ ਤੋਂ ਬੰਟੀ ਯੋਗੀ ਨਾਂ ਦੇ ਇਕ ਆਗੂ ਨੇ ਵੀਡੀਓ ਪਾ ਕੇ ਸ਼ਰੇਆਮ ਕਿਹਾ ਹੈ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਪ੍ਰਧਾਨ ਅੰਮ੍ਰਿ੍ਤਪਾਲ ਦੇ ਗੋਲ਼ੀ ਮੈਂ ਮਾਰਾਂਗਾ। ਉਸਨੇ ਨਾਲ ਹੀ ਇਹ ਵੀ ਕਿਹਾ ਕਿ ਅੰਮ੍ਰਿਤਪਾਲ ਜਿਥੋਂ ਦੀ ਵੀ ਲੰਘੇਗਾ, ਉਸ ਦਾ ਸਾਹਮਣਾ ਮੈਂ ਕਰਾਂਗਾ।
ਬੰਟੀ ਯੋਗੀ ਨਾਂ ਦੇ ਇਸ ਸ਼ਿਵ ਸੈਨਾ ਆਗੂ ਨੇ ਇਹ ਵੀ ਕਿਹਾ ਕਿ ਜੇਕਰ ਮੈਂ ਅੰਮ੍ਰਿਤਪਾਲ ਦੇ ਗੋਲ਼ੀ ਨਾ ਮਾਰਾਂ, ਸੁਧੀਰ ਸੂਰੀ ਦਾ ਬਦਲਾ ਨਾ ਲਵਾਂ, ਪਠਾਨਕੋਟ ਤੇ ਮੁਕੇਰੀਆਂ ਵਿਚ ਅੰਮ੍ਰਿਤਪਾਲ ਦੇ ਪ੍ਰੋਗਰਾਮਾਂ ਦਾ ਵਿਰੋਧ ਨਾ ਕਰਾਂ ਤਾਂ ਮੈਂ ਹਿੰਦੂ ਨਹੀਂ ਹੋਵੇਗਾ।
ਸ਼ਿਵ ਸੈਨਾ ਆਗੂ ਦੀ ਇਸ ਵੀਡੀਓ ਨੂੰ ਮੀਡੀਆ ਨੂੰ ਦਿਖਾਉਂਦਿਆਂ ਨਿਹੰਗ ਜਥੇਬੰਦੀ ਦੇ ਕੁਝ ਆਗੂਆਂ ਨੇ ਸਰਕਾਰ ਤੇ ਹੁਸ਼ਿਆਰਪੁਰ ਦੇ ਐੱਸਐੱਸਪੀ ਨੂੰ ਅਪੀਲ ਕੀਤੀ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਇਸ ਅਖੌਤੀ ਆਗੂ ਉਤੇ ਕਾਰਵਾਈ ਕੀਤੀ ਜਾਵੇ।