Soft Porn ਫਿਲਮਾਂ ਬਣਾਉਣ ਦੇ ਆਰੋਪ ‘ਚ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਗ੍ਰਿਫਤਾਰ

0
2580

ਮੁੰਬਈ | ਸ਼ਿਲਪਾ ਸ਼ੈਟੀ ਦੇ ਪਤੀ ਤੇ ਬਿਜ਼ਨੈਸਮੈਨ ਰਾਜ ਕੁੰਦਰਾ ਨੂੰ ਅਸ਼ਲੀਲ ਫਿਲਮਾਂ ਬਣਾਉਣ ਦੇ ਆਰੋਪ ‘ਚ ਮੁੰਬਈ ਪੁਲਿਸ ਦੀ Crime Branch ਨੇ ਗ੍ਰਿਫਤਾਰ ਕੀਤਾ ਹੈ।

ਰਾਜ ਕੁੰਦਰਾ ‘ਤੇ ਫਿਲਮਾਂ ਬਣਾ ਕੇ ਐਪ ਜ਼ਰੀਏ ਰਿਲੀਜ਼ ਕਰਨ ਦੇ ਵੀ ਆਰੋਪ ਲੱਗੇ ਹਨ। ਇਸ ਸਾਲ ਫਰਵਰੀ ਮਹੀਨੇ Soft Porn ਫਿਲਮਾਂ ਬਣਾਉਣ ਦੇ ਆਰੋਪ ‘ਚ ਮੁੰਬਈ ਪੁਲਿਸ ਨੇ ਕੇਸ ਦਰਜ ਕੀਤਾ ਸੀ। ਜਾਂਚ ਦੌਰਾਨ ਇਸ ਦੇ ਤਾਰ ਰਾਜ ਕੁੰਦਰਾ ਨਾਲ ਜੁੜੇ ਸਨ।

ਪੁਲਿਸ ਦਾ ਕਹਿਣਾ ਹੈ ਕਿ ਰਾਜ ਖਿਲਾਫ਼ ਕਈ ਸਬੂਤ ਮਿਲੇ ਹਨ, ਜਿਸ ਦੇ ਆਧਾਰ ‘ਤੇ ਹੀ ਇਹ ਗ੍ਰਿਫਤਾਰੀ ਕੀਤੀ ਗਈ ਹੈ।

Crime Branch ਅਨੁਸਾਰ ਰਾਜ ਕੁੰਦਰਾ ਨੇ ਇਸ ਕਾਰੋਬਾਰ ‘ਚ 10 ਕਰੋੜ ਦਾ ਨਿਵੇਸ਼ ਕੀਤਾ ਸੀ। ਦਰਅਸਲ, ਉਮੇਸ਼ ਕਾਮਤ ਨਾਮੀ ਵਿਅਕਤੀ ਦੀ ਗ੍ਰਿਫਤਾਰੀ ਤੋਂ ਬਾਅਦ Crime Branch ਦੀ ਜਾਂਚ ਅੱਗੇ ਵਧੀ ਹੈ।

ਉਸ ਨੇ ਖੁਦ Crime Branch ਦੇ ਸਾਹਮਣੇ ਸਾਰਾ ਕੱਚਾ ਚਿੱਠਾ ਖੋਲ੍ਹਿਆ ਹੈ। ਅਪਰਾਧ ਸ਼ਾਖਾ ਨੂੰ ਪਤਾ ਲੱਗਾ ਕਿ 8-10 ਕਰੋੜ ਦਾ ਲੈਣ-ਦੇਣ ਹੋਇਆ ਹੈ। ਇਸ ਤੋਂ ਬਾਅਦ ਦੇਰ ਰਾਤ Crime Branch ਨੇ ਰਾਜ ਕੁੰਦਰਾ ਨੂੰ ਦਫਤਰ ਬੁਲਾਇਆ ਤੇ ਪੁੱਛਗਿਛ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ।