ਲਾਈਵ ਹੋ ਕੇ ਪਰਮੀਸ਼ ਵਰਮਾ ‘ਤੇ ਭੜਕੇ ਸ਼ੈਰੀ ਮਾਨ, ਕਿਹਾ- CM ਜੱਟ ਦਾ ਭਰਾ ਹੈ, ਜਿਥੇ ਮਰਜ਼ੀ ਆ ਜਾਈਂ, ਦੇਖ ਲਵਾਂਗੇ

0
476

ਪੰਜਾਬੀ ਗਾਇਕ ਸ਼ੈਰੀ ਮਾਨ ਤੇ ਗਾਇਕ ਪਰਮੀਸ਼ ਵਰਮਾ ਦਾ ਵਿਵਾਦ ਫਿਰ ਤੋਂ ਭਖਦਾ ਦਿਖਾਈ ਦੇ ਰਿਹਾ ਹੈ। ਗਾਇਕ ਸ਼ੈਰੀ ਮਾਨ ਨੇ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਇੱਕ ਵਾਰ ਫਿਰ ਤੋਂ ਆਪਣਾ ਆਪਾ ਗਵਾ ਦਿੱਤਾ ਅਤੇ ਆਪਣੇ ਫੈਨਜ਼ ਨਾਲ ਗੱਲਬਾਤ ਕਰਦਿਆਂ ਪਰਮੀਸ਼ ਵਰਮਾ ਖਿਲਾਫ਼ ਰੱਜ ਕੇ ਭੜਾਸ ਕੱਢੀ। ਸ਼ੈਰੀ ਨੇ ਪਰਮੀਸ਼ ਦੇ ਫੈਨਜ਼ ਨੂੰ ਕਿਹਾ ਕਿ ਜਾਓ ਜਾ ਕੇ ਆਪਣੇ ਪਰਮੀਸ਼ ਨੂੰ ਕਹਿ ਦਿਓ ਸ਼ੈਰੀ ਆ ਰਿਹਾ ਭਾਰਤ।

ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਮੈਂ ਭਾਰਤ ਆਊਂਗਾ ਤਾਂ ਜਿੱਥੇ ਮਰਜ਼ੀ ਚਾਹੇ ਆ ਕੇ ਉਹ ਮੈਨੂੰ ਮਿਲ ਲਵੇ, ਦੇਖ ਲਵਾਂਗਾ। CM ਜੱਟ ਦਾ ਭਰਾ ਹੈ। ਸਿੱਧੀ ਸਿਕਓਰਿਟੀ ਜੱਟ ਨੂੰ ਮਿਲੂਗੀ, ਜੇ ਉਸਨੇ ਵੀ ਲੈਣੀ ਹੈ ਤਾਂ ਦੱਸ ਦੇ। ਸ਼ੈਰੀ ਨੇ ਕਿਹਾ ਕਿ ਜੇਕਰ ਪਰਮੀਸ਼ ਨੇ ਉਸ ਨਾਲ ਪੰਗਾ ਲਿਆ ਤਾਂ ਉਸ ਨੂੰ ਪਤਾ ਹੈ ਕਿ ਸ਼ੈਰੀ ਕੀ ਕਰ ਸਕਦਾ ਹੈ।

ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਸ਼ੈਰੀ ਮਾਨ ਦੇ ਬਹੁਤ ਕਰੀਬੀ ਹਨ। ਸ਼ੈਰੀ ਮਾਨ ਚੋਣਾਂ ਦੇ ਸਮੇਂ ਵੀ ਭਗਵੰਤ ਮਾਨ ਦੇ ਨਾਲ ਹੀ ਹੁੰਦਾ ਸੀ। ਸ਼ੈਰੀ ਨੇ CM ਮਾਨ ਦੇ ਲਈ ਪਿੰਡ-ਪਿੰਡ ਜਾ ਕੇ ਪ੍ਰਚਾਰ ਵੀ ਕੀਤਾ ਸੀ। ਹੁਣ ਜਦੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਹਨ ਤਾਂ ਸ਼ੈਰੀ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਘਮੰਡ ਦਿਖਾਈ ਦੇ ਰਿਹਾ ਹੈ। ਜਿਸ ਕਾਰਨ ਉਹ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਪਰਮੀਸ਼ ਨੂੰ ਸਿੱਧੀਆਂ ਗਾਲ੍ਹਾਂ ਕੱਢ ਰਹੇ ਹਨ ਤੇ ਮਿਲਣ ਦੀ ਚੁਣੌਤੀ ਦੇ ਰਹੇ ਹਨ।