ਸ਼ਰਮਸਾਰ : ਟਿਊਸ਼ਨ ਪੜ੍ਹਾਉਣ ਗਈ ਟੀਚਰ ਨਾਲ ਸਟੂਡੈਂਟ ਦੇ ਬਾਪ ਨੇ ਕੀਤਾ ਬਲਾਤਕਾਰ, ਬਣਾਈ ਇਤਰਾਜ਼ਯੋਗ ਵੀਡੀਓ

0
373

ਚੰਡੀਗੜ੍ਹ | ਇਥੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਸੈਕਟਰ-49 ਸਥਿਤ ਪੁਸ਼ਪਕ ਸੁਸਾਇਟੀ ’ਚ ਪੁੱਤਰ ਨੂੰ ਟਿਊਸ਼ਨ ਪੜ੍ਹਾਉਣ ਵਾਲੀ ਟੀਚਰ ਨਾਲ ਗਨ ਪੁਆਇੰਟ ’ਤੇ ਜਬਰ-ਜ਼ਨਾਹ ਕਰਨ ਦੇ ਮੁਲਜ਼ਮ ਨੂੰ ਸ਼ਨੀਵਾਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਖ਼ਿਲਾਫ਼ ਅਧਿਆਪਕ ਦਾ ਇਤਰਾਜ਼ਯੋਗ ਵੀਡੀਓ ਬਣਾ ਕੇ ਬਲੈਕਮੇਲ ਕਰਕੇ ਇਕ ਸਾਲ ਤੋਂ ਬਲਾਤਕਾਰ ਸਮੇਤ ਜਾਨੋਂ ਮਾਰਨ ਦੀ ਕੋਸ਼ਿਸ਼ ਤੇ ਰਾਹ ਰੋਕਣ ਦੇ ਗੰਭੀਰ ਦੋਸ਼ ਹਨ। ਮੁਲਜ਼ਮ ਗੌਰਵ ਖੰਨਾ ਨੂੰ ਗ੍ਰਿਫਤਾਰ ਕਰਕੇ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ। ਜਿਥੇ ਉਸ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ।

ਪੀੜਤਾ ਨੇ ਦੱਸਿਆ ਕਿ ਉਹ ਗੌਰਵ ਖੰਨਾ ਦੇ ਘਰ ਉਸ ਦੇ ਪੁੱਤਰ ਨੂੰ ਟਿਊਸ਼ਨ ਪੜ੍ਹਾਉਣ ਜਾਂਦੀ ਹੈ। ਇਕ ਦਿਨ ਘਰ ਟਿਊਸ਼ਨ ਪੜ੍ਹਾਉਣ ਪੁੱਜੀ ਤਾਂ ਗੌਰਵ ਇਕੱਲਾ ਸੀ। ਉਸ ਨੇ ਕਿਹਾ ਕਿ ਉਡੀਕ ਕਰ ਲਓ, ਪੁੱਤਰ ਥੋੜ੍ਹੀ ਦੇਰ ’ਚ ਆ ਰਿਹਾ ਹੈ। ਦੋਸ਼ ਹੈ ਕਿ ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਪੀਣ ਵਾਲੇ ਪਾਣੀ ’ਚ ਕੁਝ ਮਿਲਾ ਕੇ ਬੇਹੋਸ਼ ਕਰ ਦਿੱਤਾ ਤੇ ਜਬਰ-ਜ਼ਨਾਹ ਕੀਤਾ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਹੋਸ਼ ਆਉਣ ’ਤੇ ਵਿਰੋਧ ਕਰਨ ਤੋਂ ਬਾਅਦ ਮੁਲਜ਼ਮ ਨੇ ਉਸ ਦੇ ਸਿਰ ’ਤੇ ਗੰਨ ਰੱਖ ਕੇ ਧਮਕੀ ਦਿੱਤੀ।