ਸ਼ਾਨਨ ਪਾਵਰ ਹਾਉਸ ਨੇ ਇਤਿਹਾਸ ਸਿਰਜਿਆ, ਹਰ ਸਮੇਂ ਦਾ ਮਹੀਨਾਵਾਰ ਬਿਜਲੀ ਉਤਪਾਦਨ ਰਿਕਾਰਡ ਤੋੜਿਆ : ਏ. ਵੇਨੂ ਪ੍ਰਸਾਦ

0
2863

ਪਟਿਆਲਾ | ਸੀਐਮਡੀ ਪੀਐਸਪੀਸੀਐਲ ਏ. ਵੇਨੂ ਪ੍ਰਸਾਦ ਨੇ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸ਼ਾਨਨ ਪਾਵਰ ਹਾਉਸ ਜੋਗਿੰਦਰ ਨਗਰ ਨੇ ਇੱਕ ਇਤਿਹਾਸ ਸਿਰਜਿਆ ਹੈ। ਸ਼ਾਨਨ ਪਾਵਰ ਹਾਉਸ ਨੇ ਜੁਲਾਈ 2021 ਦੇ ਮਹੀਨੇ ਵਿੱਚ 83.168 ਮਿਲੀਅਨ ਯੂਨਿਟਾਂ ਬਿਜਲੀ ਪੈਦਾ ਕਰਕੇ ਹਰ ਸਮੇਂ ਦਾ ਮਹੀਨਾਵਾਰ ਉਤਪਾਦਨ ਰਿਕਾਰਡ (ਇਸ ਦੇ ਚਾਲੂ ਹੋਣ ਤੋਂ ਬਾਅਦ ਯਾਨੀ 1932 ਤੋਂ) ਤੋੜ ਦਿੱਤਾ ਹੈ।
ਏ. ਵੇਨੂ ਪ੍ਰਸਾਦ ਨੇ ਕਿਹਾ ਕਿ ਪਿਛਲਾ ਬਿਜਲੀ ਉਤਪਾਦਨ ਦਾ ਰਿਕਾਰਡ ਜੁਲਾਈ/1997 ਦੇ ਮਹੀਨੇ ਵਿੱਚ 82.054 ਮਿਲੀਅਨ ਯੂਨਿਟਾਂ ਬਿਜਲੀ ਪੈਦਾ ਕਰਨ ਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸ਼ਾਨਨ ਪਾਵਰ ਹਾਉਸ ਨੇ ਪਹਿਲੀ ਵਾਰ 101.62% ਦੇ ਮਾਸਿਕ ਪਲਾਂਟ ਲੋਡ ਫੈਕਟਰ ਨੂੰ ਪ੍ਰਾਪਤ ਕਰਕੇ ਇਤਿਹਾਸ ਵੀ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਚੱਲ ਰਹੇ ਝੋਨੇ ਦੇ ਸੀਜ਼ਨ ਦੌਰਾਨ, ਜਦੋਂ ਬਿਜਲੀ ਦੀ ਭਾਰੀ ਘਾਟ ਸੀ, ਸ਼ਾਨਨ ਪਾਵਰ ਹਾਉਸ ਨੇ ਆਪਣੀ ਸਥਾਪਿਤ ਸਮਰੱਥਾ 110 ਮੈਗਾਵਾਟ ਤੋਂ ਵੱਧ ਅਤੇ 4 ਮੈਗਾਵਾਟ ਵਧੇਰੇ ਬਿਜਲੀ ਪੈਦਾ ਕਰ ਰਿਹਾ ਹੈ।

ਇੱਕ ਸੰਦੇਸ਼ ਵਿੱਚ ਸੀਐਮਡੀ ਨੇ ਇਸ ਪ੍ਰਾਪਤੀ ਲਈ ਸ਼ਾਨਨ ਪਾਵਰ ਹਾਉਸ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਸਖਤ ਮਿਹਨਤ, ਸਮਰਪਣ ਅਤੇ ਸ਼ਰਧਾ ਦੀ ਸ਼ਲਾਘਾ ਕੀਤੀ।