ਸ਼ਰਮਨਾਕ : ਥਾਣੇ ‘ਚ ਮਹਿਲਾ ਪੁਲਿਸ ਮੁਲਾਜ਼ਮ ਨਾਲ ਛੇੜਛਾੜ, 112 ‘ਤੇ ਫ਼ੋਨ ਕਰਕੇ ਮੰਗਣੀ ਪਈ ਮਦਦ

0
750

ਚੰਡੀਗੜ੍ਹ । ਇਥੋਂ ਦੇ ਇਕ ਥਾਣੇ ‘ਚ ਇਕ ਨੌਜਵਾਨ ਨੇ ਇਕ ਮਹਿਲਾ ਪੁਲਿਸ ਮੁਲਾਜ਼ਮ ਨਾਲ ਛੇੜਛਾੜ ਕਰ ਦਿੱਤੀ। ਪੁਲਿਸ ਮੁਲਾਜ਼ਮ ਥਾਣੇ ਵਿੱਚ ਹੋਣ ਦੇ ਬਾਵਜੂਦ ਮਹਿਲਾ ਕਾਂਸਟੇਬਲ ਨੂੰ 112 ’ਤੇ ਫੋਨ ਕਰਕੇ ਮਦਦ ਮੰਗਣੀ ਪਈ।

ਸੂਚਨਾ ਮਿਲਣ ‘ਤੇ ਪੀਸੀਆਰ ਦੇ 2 ਇੰਸਪੈਕਟਰ ਮੌਕੇ ‘ਤੇ ਪਹੁੰਚੇ ਤੇ ਪੀੜਤਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ।

ਆਰੋਪੀ ਦੀ ਪਛਾਣ 22 ਸਾਲਾ ਮੋਨੂੰ ਵਾਸੀ ਈਡਬਲਿਊਐੱਸ ਕਾਲੋਨੀ ਵਜੋਂ ਹੋਈ ਹੈ, ਜੋ ਮਜ਼ਦੂਰ ਵਜੋਂ ਥਾਣੇ ਆਇਆ ਸੀ। ਬਾਅਦ ‘ਚ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ।

ਪੁਲਿਸ ਅਨੁਸਾਰ ਥਾਣੇ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜਿਸ ਕਰਕੇ ਕੁਝ ਮਜ਼ਦੂਰ ਕੰਮ ਤੇ ਲੱਗੇ ਹੋਏ ਹਨ। ਕੰਟਰੋਲ ਰੂਮ ਵਿੱਚ ਕਾਲ ਆਈ।

ਫੋਨ ਕਰਨ ਵਾਲੀ ਔਰਤ ਨੇ ਦੱਸਿਆ ਕਿ ਉਹ ਪੁਲਿਸ ਵਿਭਾਗ ਵਿੱਚ ਕਾਂਸਟੇਬਲ ਹੈ ਤੇ ਚੰਡੀਗੜ੍ਹ ਦੇ ਇਕ ਥਾਣੇ ਵਿੱਚ ਤਾਇਨਾਤ ਹੈ। ਥਾਣੇ ਦੇ ਅੰਦਰ ਹੀ ਇਕ ਨੌਜਵਾਨ ਵੱਲੋਂ ਉਸ ਨਾਲ ਛੇੜਛਾੜ ਕੀਤੀ ਗਈ।

ਅਸ਼ਲੀਲ ਹਰਕਤਾਂ ਕਰਨ ‘ਤੇ ਮਾਮਲਾ ਦਰਜ

ਸੂਚਨਾ ਮਿਲਦੇ ਹੀ ਪੀਸੀਆਰ ‘ਚ ਤਾਇਨਾਤ ਇੰਸਪੈਕਟਰ ਸੁਭਾਸ਼ ਤੇ ਪਵਨੇਸ਼ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਮਾਮਲੇ ਨੂੰ ਤੂਲ ਫੜਦਾ ਦੇਖ ਪੁਲਸ ਨੇ ਤੁਰੰਤ ਪੀੜਤਾ ਦੀ ਸ਼ਿਕਾਇਤ ‘ਤੇ ਆਰੋਪੀ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਪੁਲਿਸ ਨੇ ਆਰੋਪੀ ਖਿਲਾਫ਼ ਔਰਤ ਨੂੰ ਦੇਖ ਕੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ‘ਚ ਕੇਸ ਦਰਜ ਕਰ ਲਿਆ ਹੈ।

ਸੂਤਰਾਂ ਮੁਤਾਬਕ ਘਟਨਾ ਤੋਂ ਬਾਅਦ ਪੀੜਤਾ ਦਾ ਪਤੀ ਵੀ ਥਾਣੇ ਪਹੁੰਚ ਗਿਆ, ਜਿਸ ਨੇ ਪੁਲਿਸ ਅਧਿਕਾਰੀਆਂ ਨੂੰ ਪੁੱਛਿਆ ਕਿ ਇਹ ਨੌਜਵਾਨ (ਮੋਨੂੰ) 3 ਦਿਨਾਂ ਤੋਂ ਥਾਣੇ ਕਿਉਂ ਆ ਰਿਹਾ ਸੀ।

ਥਾਣਾ ਸਦਰ ਦੇ ਇੰਚਾਰਜ ਰਾਮ ਰਤਨ ਸ਼ਰਮਾ ਨੇ ਦੱਸਿਆ ਕਿ ਥਾਣੇ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਹੈ। ਮੋਨੂੰ ਇਥੇ ਕੰਮ ਕਰ ਰਿਹਾ ਹੈ। ਉਹ ਗਲਤੀ ਨਾਲ ਮਹਿਲਾ ਕਾਂਸਟੇਬਲ ਦੇ ਕਮਰੇ ‘ਚ ਦਾਖਲ ਹੋ ਗਿਆ, ਜਿਸ ਦੀ ਸ਼ਿਕਾਇਤ ਪੀੜਤਾ ਨੇ ਦਿੱਤੀ ਹੈ।

ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ