ਸ਼ਰਮਨਾਕ : ਸਕੂਲ ਜਾ ਰਹੀ ਵਿਦਿਆਰਥਣ ਨੂੰ ਅਗਵਾ ਕਰਕੇ ਗੈਂਗਰੇਪ, ਵਿਰੋਧ ਕਰਨ ‘ਤੇ ਤਸ਼ੱਦਦ, ਬੱਸ ਸਟੈਂਡ ‘ਤੇ ਸੁੱਟ ਕੇ ਦੋਸ਼ੀ ਫਰਾਰ

0
590


ਉੱਤਰ ਪ੍ਰਦੇਸ਼। ਏਟਾ ਜ਼ਿਲ੍ਹੇ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਕੂਲ ਜਾ ਰਹੀ 10ਵੀਂ ਜਮਾਤ ਦੀ ਵਿਦਿਆਰਥਣ ਨੂੰ ਅਗਵਾ ਕਰਕੇ ਸਮੂਹਿਕ ਬਲਾਤਕਾਰ ਕੀਤਾ ਗਿਆ। ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਬੱਸ ਸਟੈਂਡ ਨੇੜੇ ਸੁੱਟ ਕੇ ਫਰਾਰ ਹੋ ਗਏ। ਉਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਘਟਨਾ ਥਾਣਾ ਸਦਰ ਅਤੇ ਕਸਬਾ ਅਲੀਗੰਜ ਦੀ ਹੈ। ਇੱਥੇ ਬੁੱਧਵਾਰ ਸਵੇਰੇ ਕਰੀਬ ਸਾਢੇ 9 ਵਜੇ ਦਸਵੀਂ ਜਮਾਤ ਦੀ ਵਿਦਿਆਰਥੀ ਸਕੂਲ ਜਾਣ ਲਈ ਘਰੋਂ ਨਿਕਲੀ। ਪੀੜਤਾ ਅਨੁਸਾਰ ਕਾਰ ‘ਚ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਰਸਤੇ ‘ਚ ਅਗਵਾ ਕਰ ਲਿਆ। ਇਸ ਤੋਂ ਬਾਅਦ ਉਸ ਨੂੰ ਦਿੱਲੀ ਦੇ ਸੰਗਮ ਵਿਹਾਰ ਲਿਜਾਇਆ ਗਿਆ। ਸਾਰੀ ਰਾਤ ਉੱਥੇ ਉਸ ਨਾਲ ਬਲਾਤਕਾਰ ਕੀਤਾ। ਵਿਰੋਧ ਕਰਨ ‘ਤੇ ਉਸ ‘ਤੇ ਤਸ਼ੱਦਦ ਕੀਤਾ।

ਤਸ਼ੱਦਦ ਨਾਲ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਦੋਸ਼ੀ ਉਸ ਨੂੰ ਵੀਰਵਾਰ ਸਵੇਰੇ 5 ਵਜੇ ਆਨੰਦ ਵਿਹਾਰ ਬੱਸ ਸਟੈਂਡ ਨੇੜੇ ਉਸੇ ਹਾਲਤ ‘ਚ ਛੱਡ ਕੇ ਫ਼ਰਾਰ ਹੋ ਗਏ। ਇੱਥੋਂ ਇਹ ਵਿਦਿਆਰਥਣ ਕਿਸੇ ਤਰ੍ਹਾਂ ਬੱਸ ਵਿੱਚ ਬੈਠ ਕੇ ਵਾਪਸ ਏਟਾ ਪਹੁੰਚੀ। ਉਸ ਕੋਲ ਟਿਕਟ ਦੇ ਪੈਸੇ ਵੀ ਨਹੀਂ ਸਨ, ਇਸ ਲਈ ਯਾਤਰੀਆਂ ਨੇ ਉਸ ਨੂੰ ਪੈਸੇ ਇਕੱਠੇ ਕਰਕੇ ਟਿਕਟ ਦਿਵਾਈ।

ਏਟਾ ਪਹੁੰਚਣ ‘ਤੇ ਵਿਦਿਆਰਥਣ ਬੇਹੋਸ਼ ਹੋ ਗਈ। ਇੱਥੋਂ ਦੇ ਕੁਝ ਲੋਕਾਂ ਨੇ ਕਰੀਬ 11 ਵਜੇ ਉਸ ਨੂੰ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ। ਲੜਕੀ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਨੂੰ ਕਿਸ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਹਨ। ਸੂਚਨਾ ‘ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।